ਲੰਡਨ ‘ਚ ਕੋਰੋਨਾ ਵਾਇਰਸਾਂ ਨਾਲ ਪੀੜ੍ਹਤਾਂ ਦਾ ਇਲਾਜ ਕਰ ਰਹੀਆਂ ਡਾਕਟਰਾਂ ਦੀਆਂ ਟੀਮਾਂ ਨੂੰ ਖਾਲਸਾ ਏਡ ਦੇ ਪ੍ਰਬੰਧਕ ਪਹੁੰਚਾ ਰਹੇ ਲੰਗਰ, ਪੂਰੀ ਦੁਨੀਆ ‘ਚ ਹੋ ਰਹੀ ਸ਼ਲਾਘਾ

Written by  Shaminder   |  March 26th 2020 11:44 AM  |  Updated: March 26th 2020 11:44 AM

ਲੰਡਨ ‘ਚ ਕੋਰੋਨਾ ਵਾਇਰਸਾਂ ਨਾਲ ਪੀੜ੍ਹਤਾਂ ਦਾ ਇਲਾਜ ਕਰ ਰਹੀਆਂ ਡਾਕਟਰਾਂ ਦੀਆਂ ਟੀਮਾਂ ਨੂੰ ਖਾਲਸਾ ਏਡ ਦੇ ਪ੍ਰਬੰਧਕ ਪਹੁੰਚਾ ਰਹੇ ਲੰਗਰ, ਪੂਰੀ ਦੁਨੀਆ ‘ਚ ਹੋ ਰਹੀ ਸ਼ਲਾਘਾ

ਖਾਲਸਾ ਏਡ ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ । ਮੁਸ਼ਕਿਲ ਘੜੀ ‘ਚ ਇਸ ਸੰਸਥਾ ਦੇ ਵਲੰਟੀਅਰ ਹਰ ਉਸ ਜਗ੍ਹਾ ‘ਤੇ ਪਹੁੰਚਦੇ ਹਨ ਜਿੱਥੇ ਕਿ ਸ਼ਾਇਦ ਸਰਕਾਰ ਦੇ ਨੁਮਾਇੰਦੇ ਵੀ ਕਦੇ ਨਹੀਂ ਪਹੁੰਚ ਪਾਉਂਦੇ । ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗਆ ਚੁੱਕੇ ਹਨ ।ਪਰ ਇਸ ਮੁਸ਼ਕਿਲ ਦੀ ਘੜੀ ‘ਚ ਖਾਲਸਾ ਏਡ ਦੀ ਸੇਵਾ ਭਾਵਨਾ ਵਿਖਾਈ ਦਿੱਤੀ ।

ਹੋਰ ਵੇਖੋ:ਖਾਲਸਾ ਏਡ ਨਾਲ ਰਲ ਕੇ ਇਸ ਪਾਲੀਵੁੱਡ ਅਦਾਕਾਰਾ ਨੇ ਕੀਤੀ ਸੀ ਇਰਾਕ ‘ਚ ਸ਼ਰਨਾਰਥੀਆਂ ਦੀ ਸੇਵਾ,ਖਾਲਸਾ ਏਡ ਨੇ ਇੰਝ ਕੀਤਾ ਸ਼ੁਕਰੀਆ

https://www.instagram.com/p/B-KbvoqDG7x/

ਖਾਲਸਾ ਏਡ ਦੇ ਆਗੂ ਰਵੀ ਸਿੰਘ ਖੁਦ ਲੰਡਨ ਦੇ ਹਸਪਤਾਲ ‘ਚ ਜਾ ਕੇ ਡਾਕਟਰਾਂ ਦੀਆਂ ਟੀਮਾਂ ਜੋ ਕਿ ਇਸ ਵਾਇਰਸ ਨਾਲ ਪੀੜ੍ਹਤ ਬਿਮਾਰੀ ਦੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ ਉਨ੍ਹਾਂ ਕੋਲ ਲੰਗਰ ਲੈ ਕੇ ਪਹੁੰਚ ਰਹੇ ਹਨ । ਜਿਸ ਦਾ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਕਿ ਖਾਲਸਾ ਏਡ ਦੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।

https://www.instagram.com/p/B-JQlOWDbql/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖਾਲਸਾ ਏਡ ਵੱਲੋਂ ਲਿਖਿਆ ਗਿਆ ਕਿ “ਸੈਂਟ ਜਾਰਜ ਹਸਪਤਾਲ ਲੰਡਨ ਸਣੇ ਪੂਰੇ ਲੰਡਨ ਦੇ ਹਸਪਤਾਲਾਂ ‘ਚ ਗਰਮ-ਗਰਮ ਲੰਗਰ ਪਹੁੰਚਾਇਆ ਜਾ ਰਿਹਾ ਹੈ ।ਇਸ ਦੇ ਨਾਲ ਹੀ ਕਈ ਕਲੀਨਿਕਾਂ ‘ਚ ਵੀ ਜ਼ਿਲ੍ਹਾ ਨਰਸਾਂ ਨੂੰ ਵੀ ਭੋਜਨ ਸਪਲਾਈ ਕੀਤਾ ਜਾ ਰਿਹਾ ਹੈ”।ਖਾਲਸਾ ਏਡ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਉਂਝ ਵੀ ਸਿੱਖ ਕੌਮ ਦੀ ਗੱਲ ਕਰੀਏ ਤਾਂ ਸੇਵਾ ਭਾਵਨਾ ਲਈ ਕੌਮ ਪੂਰੀ ਦੁਨੀਆ ‘ਚ ਜਾਣੀ ਜਾਂਦੀ ਹੈ ਅਤੇ ਦੇਸ਼ ‘ਚ ਜਦੋਂ ਵੀ ਮੁਸ਼ਕਿਲ ਆਉਂਦੀ ਹੈ ਤਾਂ ਸਿੱਖ ਕੌਮ ਮਦਦ ਲਈ ਅੱਗੇ ਆਉਂਦੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network