ਖਾਲਸਾ ਏਡ ਉੱਤਰਾਖੰਡ ‘ਚ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਲੋੜਵੰਦ ਲੋਕਾਂ ਦੀ ਕਰ ਰਹੇ ਨੇ ਮਦਦ, ਦੇਖੋ ਵੀਡੀਓ

Written by  Lajwinder kaur   |  February 09th 2021 06:04 PM  |  Updated: February 09th 2021 06:04 PM

ਖਾਲਸਾ ਏਡ ਉੱਤਰਾਖੰਡ ‘ਚ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਲੋੜਵੰਦ ਲੋਕਾਂ ਦੀ ਕਰ ਰਹੇ ਨੇ ਮਦਦ, ਦੇਖੋ ਵੀਡੀਓ

ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਖਾਲਸਾ ਏਡ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਹੋਵੇ ਉੱਥੇ ਪਹੁੰਚ ਕੇ ਸਹਾਇਤਾ ਕਰਦੀ ਹੈ । khalsa aid helping to uttarakhand

ਹੋਰ ਪੜ੍ਹੋ : ਨੀਰੂ ਬਾਜਵਾ ਨੇ ਨੌਦੀਪ ਕੌਰ ਦੇ ਦਰਦ ਨੂੰ ਬਿਆਨ ਕਰਦੀ ਇਹ ਪੈਂਟਿੰਗ ਕੀਤੀ ਸਾਂਝੀ, ਐਕਟਰੈੱਸ ਨੇ ਪੋਸਟ ਪਾ ਕੇ ਨੌਦੀਪ ਦੀ ਰਿਹਾਈ ਲਈ ਚੁੱਕੀ ਆਵਾਜ਼

ਖਾਲਸਾ ਏਡ ਵਾਲੇ ਹੁਣ ਉੱਤਰਾਖੰਡ ਪਹੁੰਚੇ ਹੋਏ ਨੇ । ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਟੁੱਟਣ ਨਾਲ ਆਈ ਆਫ਼ਤ ਦੇ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਨੇ। ਖਾਲਸਾ ਏਡ ਵਾਲੇ ਗਰਾਉਂਡ ਜ਼ੀਰੋ ਤੇ ਪਹੁੰਚ ਲੋਕਾਂ ਦੀ ਸੇਵਾ ਕਰ ਰਹੇ ਨੇ । ਲੋਕਾਂ ਦੇ ਲਈ ਰਹਿਣ ਦਾ ਪ੍ਰਬੰਧ ਕਰ ਰਹੇ ਨੇ ।

ground zero uttarakhand

ਦੱਸ ਦਈਏ ਖਾਲਸਾ ਏਡ ਨੇ ਕੋਰੋਨਾ ਕਾਲ ‘ਚ ਲੋਕਾਂ ਦੀ ਦਿਲ ਖੋਲ ਕੇ ਸੇਵਾ ਕੀਤੀ ਸੀ । ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾਇਆ । ਇਸ ਦੇ ਨਾਲ ਹੀ ਜਦੋਂ ਵੀ ਇਨਸਾਨੀਅਤ ‘ਤੇ ਔਖਾ ਸਮਾਂ ਆਉਂਦਾ ਹੈ ਤਾਂ ਦੁਨੀਆ ਭਰ ‘ਚ ਫੈਲੇ ਇਸ ਸੰਸਥਾ ਦੇ ਵਲੰਟੀਅਰ ਸੇਵਾ ਲਈ ਪਹੁੰਚ ਜਾਂਦੇ ਹਨ।

image of khalsa aid volunteer at utrakhand

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network