ਮੁਸ਼ਕਿਲ ਹਾਲਾਤਾਂ ‘ਚ ਲੱਖਾਂ ਲੋਕਾਂ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਸੰਸਥਾ ਦੇ ਮੈਂਬਰ ਦਾ ਸੜਕ ਹਾਦਸੇ ‘ਚ ਦਿਹਾਂਤ, ਹਿਮਾਂਸ਼ੀ ਖੁਰਾਣਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

Written by  Shaminder   |  April 22nd 2020 03:04 PM  |  Updated: April 22nd 2020 03:04 PM

ਮੁਸ਼ਕਿਲ ਹਾਲਾਤਾਂ ‘ਚ ਲੱਖਾਂ ਲੋਕਾਂ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਸੰਸਥਾ ਦੇ ਮੈਂਬਰ ਦਾ ਸੜਕ ਹਾਦਸੇ ‘ਚ ਦਿਹਾਂਤ, ਹਿਮਾਂਸ਼ੀ ਖੁਰਾਣਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

ਖਾਲਸਾ ਏਡ ਜੋ ਕਿ ਕੌਮਾਂਤਰੀ ਪੱਧਰ ‘ਤੇ ਲੋਕਾਂ ਦੀ ਸੇਵਾ ਕਰ ਰਹੀ ਹੈ । ਪਰ ਇਸ ਸੰਸਥਾ ਦਾ ਇੱਕ ਮੈਂਬਰ ਇੰਦਰਜੀਤ ਸਿੰਘ ਇਸ ਦੁਨੀਆ ਤੋਂ ਹਮੇਸ਼ਾ ਹਮੇਸ਼ਾ ਲਈ ਰੁਖਸਤ ਹੋ ਚੁੱਕੇ ਹਨ । ਇੰਦਰਜੀਤ ਸਿੰਘ ਦੀ ਇੱਕ ਤਸਵੀਰ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ “ਖਾਲਸਾ ਏਡ ਦੇ ਹੋਣਹਾਰ ਮੈਂਬਰ ਸਾਡੇ ਦਰਮਿਆਨ ਨਹੀਂ ਰਹੇ । ਆਪ ਜੀ ਨੂੰ ਪ੍ਰਣਾਮ ਹਮੇਸ਼ਾ ਲੋਕਾਂ ਦੀ ਸੇਵਾ ਲਈ ਖੜੇ ਰਹੇ”।

https://www.instagram.com/p/B_PLNi1lWMR/

ਖਾਲਸਾ ਏਡ ਸੰਸਥਾ ਵੱਲੋਂ ਵੀ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ । ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਅਸੀਂ ਇੱਕ ਹੀਰਾ ਗਵਾ ਲਿਆ ਹੈ ।

https://www.instagram.com/p/B_PUD7AALo7/

ਮੰਦਭਾਗੀ ਜਾਣਕਾਰੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਬੀਤੀ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਬਾਜਾਖਾਨਾ ਨੇੜੇ ਖਾਲਸਾ ਏਡ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਵੀਰ ਇੰਦਰਜੀਤ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਜਦੋਂ ਕਿ ਦੂਜਾ ਸਾਥੀ ਪਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ, ਪਰਮਾਤਮਾ ਅੱਗੇ ਅਰਦਾਸ ਹੈ ਵੀਰ ਇੰਦਰਜੀਤ ਸਿੰਘ ਦੇਹਰਾਦੂਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਇੰਦਰਜੀਤ ਸਿੰਘ ਵੱਲੋਂ ਖਾਲਸਾ ਏਡ ਲਈ ਕੀਤੀਆਂ ਗਈਆਂ ਸੇਵਾਵਾਂ ਅਭੁੱਲ ਹਨ" । ਦੱਸ ਦਈਏ ਕਿ ਖਾਲਸਾ ਏਡ ਇੱਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਕੌਮਾਂਤਰੀ ਪੱਧਰ ‘ਤੇ ਸੇਵਾ ‘ਚ ਜੁਟੀ ਹੋਈ ਹੈ । ਇਸ ਸੰਸਥਾ ਵੱਲੋਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network