Advertisment

ਖਾਲਸਾ ਏਡ ਦੀ ਸੇਵਾ ਤੋਂ ਖੁਸ਼ ਹੋ ਪੰਜਾਬ ਦੇ ਇਸ ਕਿਸਾਨ ਨੇ ਜਤਾਇਆ ਸੰਸਥਾ ਪ੍ਰਤੀ ਪਿਆਰ ਤਾਂ ਖਾਲਸਾ ਏਡ ਨੇ ਦਿੱਤਾ ਇਹ ਰਿਐਕਸ਼ਨ

author-image
By Shaminder
New Update
ਖਾਲਸਾ ਏਡ ਦੀ ਸੇਵਾ ਤੋਂ ਖੁਸ਼ ਹੋ ਪੰਜਾਬ ਦੇ ਇਸ ਕਿਸਾਨ ਨੇ ਜਤਾਇਆ ਸੰਸਥਾ ਪ੍ਰਤੀ ਪਿਆਰ ਤਾਂ ਖਾਲਸਾ ਏਡ ਨੇ ਦਿੱਤਾ ਇਹ ਰਿਐਕਸ਼ਨ
Advertisment
ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਦੀ ਸੇਵਾ ਨੂੰ ਸਮਰਪਿਤ ਹੈ । ਜਦੋਂ ਵੀ ਕਿਤੇ ਭੀੜ ਬਣਦੀ ਹੈ ਤਾਂ ਇਹ ਸੰਸਥਾ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੀ ਹੈ । ਸਮਾਜ ਦੀ ਸੇਵਾ ਕਰਦੇ ਹੋਏ ਕਈ ਵਲੰਟੀਅਰ ਆਪਣੀ ਜਾਨ ਵੀ ਦਾਅ ‘ਤੇ ਲਾ ਦਿੰਦੇ ਹਨ । ਪਿਛਲੇ ਦਿਨੀਂ ਸੰਸਥਾ ਦਾ ਇੱਕ ਮੈਂਬਰ ਵਿਦੇਸ਼ ‘ਚ ਕੁਝ ਬੱਚਿਆਂ ਨੂੰ ਨਦੀ ਚੋਂ ਬਚਾਉਂਦਾ ਹੋਇਆ ਨਦੀ ਦੇ ਤੇਜ਼ ਵਹਾਅ ‘ਚ ਵੀ ਵਹਿ ਗਿਆ ਸੀ । https://www.instagram.com/p/CEwjKIpjsqO/ ਇਸ ਦੀਆਂ ਕਈ ਹੋਰ ਮਿਸਾਲਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਖਾਲਸਾ ਏਡ ਦੀ ਇਸੇ ਸੇਵਾ ਤੋਂ ਹਰ ਕੋਈ ਖੁਸ਼ ਹੈ । ਕੋਰੋਨਾ ਕਾਲ ‘ਚ ਵੀ ਇਹ ਸੰਸਥਾ ਲੋਕਾਂ ਲਈ ਲੰਗਰ ਸੇਵਾ, ਮਾਸਕ ਅਤੇ ਸੈਨੀਟਾਈਜ਼ਰ ਸਣੇ ਕਈ ਤਰ੍ਹਾਂ ਦੀਆਂ ਸੇਵਾਵਾਂ ਵਿਸ਼ਵ ਭਰ ‘ਚ ਮੁਹੱਈਆ ਕਰਵਾ ਰਹੀ ਹੈ । https://www.instagram.com/p/CEzMBkkjx7f/ ਇਸ ਸੰਸਥਾ ਦੇ ਇਸ ਸੇਵਾ ਭਾਵ ਤੋਂ ਖੁਸ਼ ਹੋ ਕੇ ਪੰਜਾਬ ਦੇ ਤਿਹਾੜਾ ਪਿੰਡ ਦੇ ਕਿਸਾਨ ਨੇ ਇਸ ਸੰਸਥਾ ਪ੍ਰਤੀ ਆਪਣੇ ਪਿਆਰ ਨੂੰ ਅਨੋਖੇ ਤਰੀਕੇ ਦੇ ਨਾਲ ਦਰਸਾਇਆ ਹੈ । https://www.instagram.com/p/CEo6hLxDFqK/ ਇਸ ਪਿੰਡ ਦੇ ਇੱਕ ਕਿਸਾਨ ਨੇ ਆਪਣੇ ਝੋਨੇ ਦੀ ਫਸਲ ‘ਚ ਖਾਲਸਾ ਏਡ ਦਾ ਲੋਗੋ ਬਣਾ ਕੇ ਆਪਣਾ ਪਿਆਰ ਦਰਸਾਇਆ ਹੈ ।ਜਿਸ ਦਾ ਖਾਲਸਾ ਏਡ ਸੰਸਥਾ ਵੱਲੋਂ ਸ਼ੁਕਰੀਆ ਅਦਾ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment