ਵਿਦੇਸ਼ ਦੀ ਧਰਤੀ 'ਤੇ ਸਿੱਖ ਡੇਅ ਪਰੇਡ,ਮਨਹੈਟਨ ਦੀਆਂ ਸੜਕਾਂ 'ਤੇ ਸ਼ਰਧਾ ਦਾ ਸੈਲਾਬ
ਗੁਰੁ ਜੱਸ ਦਾ ਅਨੰਦ ਮਾਣਦੀਆਂ ਸੰਗਤਾਂ ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਸਨ।ਇਸ ਸਿੱਖ ਡੇਅ ਪਰੇਡ ਦਾ ਮਕਸਦ ਵਿਦੇਸ਼ ਦੀ ਧਰਤੀ 'ਤੇ ਹੋਰਨਾਂ ਸਮੁਦਾਇ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ । ਇਸ ਮੌਕੇ ਪੀਟੀਸੀ ਪੰਜਾਬੀ ਦੀ ਟੀਮ ਦੇ ਮੈਂਬਰਾਂ ਨੇ ਇਸ ਸਿੱਖ ਡੇਅ ਪਰੇਡ 'ਚ ਸ਼ਾਮਿਲ ਹੋਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ ।ਦੱਸ ਦਈਏ ਕਿ ਕੈਨੇਡਾ 'ਚ ਅਪ੍ਰੈਲ ਦਾ ਪੂਰਾ ਮਹੀਨਾ ਖਾਲਸੇ ਦੀ ਸਾਜਨਾ ਦੇ ਮਹੀਨੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ ।ਇਸ ਸਿੱਖ ਡੇਅ ਪਰੇਡ 'ਚ ਵੱਡੀ ਗਿਣਤੀ 'ਚ ਅਮਰੀਕਾ ਦੇ ਦੂਜੇ ਰਾਜਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਹਨ ।