ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘LAMBORGHINI’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ By Lajwinder kaur 14 Jan 2021 | Updated On 14 Jan 2021 14:53 IST in Punjabi Buzz New Update Advertisment ਪੰਜਾਬੀ ਗਾਇਕ ਖ਼ਾਨ ਭੈਣੀ ਵਾਲੇ ਨਵੇਂ ਸਿੰਗਲ ਟਰੈਕ ‘ਲੈਂਬਰਗਿਨੀ’ (‘Lamborghini’) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਖ਼ਾਨ ਭੈਣੀ ਤੇ ਗਾਇਕਾ ਸ਼ਿਪਰਾ ਗੋਇਲ ਹੋਰਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਇਹ ਚੱਕਵੀਂ ਬੀਟ ਵਾਲਾ ਸੌਂਗ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। Advertismentਹੋਰ ਪੜ੍ਹੋ : ਗੁਰੂ ਰੰਧਾਵਾ ਦਾ ਨਵਾਂ ਗੀਤ ‘MEHENDI WALE HAATH’ ਹੋਇਆ ਰਿਲੀਜ਼, ਫੌਜੀ ਜਵਾਨ ਦੇ ਪਿਆਰ ਤੇ ਕੁਰਬਾਨੀ ਨੂੰ ਕੀਤਾ ਬਿਆਨ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਨੇ ਲਿਖੇ ਨੇ ਤੇ ਮਿਊਜ਼ਿਕ Sycostyle ਨੇ ਦਿੱਤਾ ਹੈ । ਗਾਣਾ ਦਾ ਵੀਡੀਓ ਵਿਦੇਸ਼ ‘ਚ ਸ਼ੂਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਖ਼ਾਨ ਭੈਣੀ ਤੇ Raj Shoker । ਗਾਣੇ ਦੇ ਵੀਡੀਓ ਨੂੰ ਤੇਜੀ ਸੰਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਗੀਤ ਨੂੰ Single Track Studio ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ । ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ। #shipra-goyal #khan-bhaini #lamborghini #sycostyle Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article