ਖ਼ਾਨ ਭੈਣੀ ਇੱਕ ਵਾਰ ਫਿਰ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਸ਼ਿੱਪਰਾ ਗੋਇਲ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ

written by Aaseen Khan | December 01, 2019

ਗੀਤਕਾਰ ਤੋਂ ਗਾਇਕ ਬਣੇ ਖ਼ਾਨ ਭੈਣੀ ਨੇ ਆਪਣੇ ਪਿਛਲੇ ਗਾਣੇ ਬਿੱਲੇ ਬਿੱਲੇ ਨੈਣਾਂ ਵਾਲੀਏ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਹੁਣ ਇੱਕ ਵਾਰ ਆਪਣੇ ਨਵੇਂ ਗਾਣੇ ਨਾਲ ਖ਼ਾਨ ਭੈਣੀ ਚਰਚਾ 'ਚ ਆ ਚੁੱਕੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗੀਤ ਗੱਡੀ ਪਿੱਛੇ ਨਾਂਅ ਰਿਲੀਜ਼ ਹੋ ਚੁੱਕਿਆ ਹੈ ਅਤੇ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ  ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ।

ਖ਼ਾਨ ਭੈਣੀ ਦਾ ਇਹ ਗੀਤ ਡਿਊਟ ਗਾਣਾ ਹੈ ਜਿਸ 'ਚ ਫੀਮੇਲ ਆਵਾਜ਼ ਗਾਇਕਾ ਸ਼ਿੱਪਰਾ ਗੋਇਲ ਦੀ ਸੁਣਨ ਨੂੰ ਮਿਲ ਰਹੀ ਹੈ। ਗਾਣੇ ਦੇ ਬੋਲ ਖ਼ਾਨ ਭੈਣੀ ਦੇ ਹੀ ਹਨ ਅਤੇ ਸੰਗੀਤ ਸਾਈਕੋ ਸਟਾਈਲ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਇਸ ਅਦਾਕਾਰਾ ਨੇ ਸਲਮਾਨ ਖ਼ਾਨ ਨਾਲ ਦਿੱਤੀ ਸੀ ਸੁਪਰਹਿੱਟ ਫ਼ਿਲਮ,ਫਲੌਪ ਹੋਣ ਤਾਂ ਬਾਅਦ ਛੱਡੀ ਫ਼ਿਲਮੀ ਦੁਨੀਆ, ਹੁਣ ਕਰਦੀ ਹੈ ਅਜਿਹਾ ਕੰਮ

 

View this post on Instagram

 

1 Day to go ? Gaddi Pichhe Naa @khanbhaini @theshipragoyal @b2getherpros @sycostylemusic @singletrackstudios

A post shared by Khan Bhaini (@khanbhaini) on


ਗਾਣੇ ਦਾ ਵੀਡੀਓ ਮਾਹੀ ਸੰਧੂ ਅਤੇ ਜੋਬਨ ਸੰਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਗਾਣੇ ਨੂੰ ਯੂ ਟਿਊਬ 'ਤੇ 13 ਲੱਖ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ ਹਜ਼ਾਰਾਂ ਹੀ ਲੋਕ ਪਸੰਦ ਕਰ ਚੁੱਕੇ ਹਨ। ਖ਼ਾਨ ਭੈਣੀ ਦਾ ਇਸ ਤੋਂ ਪਿਛਲਾ ਗਾਣਾ ਬਿੱਲੇ ਬਿੱਲੇ ਨੈਣਾ ਵਾਲੀਏ ਵੀ ਕਾਫੀ ਹਿੱਟ ਸਾਬਿਤ ਹੋਇਆ ਹੈ।

You may also like