ਗਾਇਕ ਖ਼ਾਨ ਸਾਬ੍ਹ ਨੇ ਨਮਾਜ਼ ਕੀਤੀ ਅਦਾ,ਦੁਆ 'ਚ ਸਰਬੱਤ ਦਾ ਮੰਗਿਆ ਭਲਾ,ਵੀਡੀਓ ਕੀਤਾ ਸਾਂਝਾ 

written by Shaminder | May 03, 2019

ਪ੍ਰਮਾਤਮਾ, ਖ਼ੁਦਾ ਅਤੇ ਵਾਹਿਗੁਰੂ ਸਭ ਉਸ ਪ੍ਰਮਾਤਮਾ ਦੇ ਨਾਂਅ ਹਨ । ਹਰ ਕੋਈ ਉਸ ਕੁਲ ਮਾਲਕ ਨੂੰ ਆਪੋ ਆਪਣੇ ਤਰੀਕੇ ਨਾਲ ਯਾਦ ਕਰਦਾ ਹੈ । ਗਾਇਕ ਖ਼ਾਨ ਸਾਬ੍ਹ ਜਿੱਥੇ ਵਧੀਆ ਗਾਇਕ ਨੇ ਉੱਥੇ ਉਹ ਖ਼ੁਦਾ ਦੀ ਇਬਾਦਤ ਨੂੰ ਵੀ ਪੂਰਾ ਸਮਾਂ ਦਿੰਦੇ ਨੇ ਅੱਜ ਜੁੰਮੇ ਦੀ ਨਮਾਜ਼  ਅਦਾ ਉਨ੍ਹਾਂ ਨੇ ਕੀਤੀ ਅਤੇ ਉਸ ਖ਼ੁਦਾ ਨੂੰ ਯਾਦ ਕੀਤਾ ।

ਹੋਰ ਵੇਖੋ :ਆਖਿਰ ਕਿਸ ਨਾਲ ਨਾਰਾਜ਼ ਹਨ ਗਾਇਕ ਖ਼ਾਨ ਸਾਬ੍ਹ ਆਪਣੇ ਗੀਤ ‘ਨਾਰਾਜ਼ਗੀ’ ਵਿੱਚ

https://www.instagram.com/p/Bw_eqG7FyNb/

ਇਸ ਦੇ ਨਾਲ ਹੀ ਖ਼ਾਨ ਸਾਬ ਨੇ ਆਪਣੇ ਭਾਈਚਾਰੇ ਦੇ ਹੋਰਨਾਂ ਵੀਰਾਂ ਨੂੰ ਵੀ ਜੁੰਮੇ ਦੀ ਨਵਾਜ਼ ਅਦਾ ਕਰਨ ਦੀ ਅਪੀਲ ਕੀਤੀ ।ਉਨ੍ਹਾਂ ਕਿਹਾ ਕਿ ਸਾਡੇ ਵਾਸਤੇ ਆਪਣੇ ਮਾਪਿਆਂ ਵਾਸਤੇ ਅਤੇ ਸਭ ਵਾਸਤੇ ਦੁਆ ਕਰੋ ।

https://www.instagram.com/p/BwJmOcSFlAL/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾ ਕੇ ਸਭ ਨੂੰ ਜੁੰਮੇ ਦੀ ਵਧਾਈ ਦਿੱਤੀ ਹੈ । ਦੱਸ ਦਈਏ ਕਿ ਪੰਜਾਬੀ ਗਾਇਕ ਖ਼ਾਨ ਸਾਬ੍ਹ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਸੁਰਾਂ ਨੂੰ ਸਾਧਣ ਵਾਲੇ ਇਸ ਗਾਇਕ ਦੀ ਗਾਇਕੀ ਬਾਕਮਾਲ ਹੈ ।

0 Comments
0

You may also like