ਖ਼ਾਨ ਸਾਬ ਲੈ ਕੇ ਆ ਰਹੇ ਨੇ ਨਵਾਂ ਗੀਤ ‘Raahe Raahe’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

written by Lajwinder kaur | September 30, 2021

ਪੰਜਾਬੀ ਗਾਇਕ ਖ਼ਾਨ ਸਾਬ KHAN SAAB ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਬਹੁਤ ਜਲਦ ਉਹ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਦਿੱਤਾ ਹੈ।

feature image of Khan Saab new song Saanwal modd

ਹੋਰ ਪੜ੍ਹੋ : ਮਾਂ ਦਾ ਹੱਥ ਫੜ ਕੇ ਪੌੜੀਆਂ ਚੜਣ ‘ਚ ਮਦਦ ਕਰਦੇ ਨਜ਼ਰ ਆਏ ਸਲਮਾਨ ਖ਼ਾਨ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

ਜੀ ਹਾਂ ਉਹ ਰਾਹੇ-ਰਾਹੇ (Raahe Raahe) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਦੱਬ ਕੇ ਸ਼ੇਅਰ ਕਰਦੋ। ਗਾਣੇ ਦਾ ਪੋਸਟਰ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਕਿਰਤ ਗਿੱਲ ਨੇ ਲਿਖੇ ਨੇ ਤੇ ਮਿਊਜ਼ਿਕ ਫੇਮ ਦਾ ਹੋਵੇਗਾ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਨਜ਼ਰ ਹੋ ਜਾਵੇਗਾ।

ਹੋਰ ਪੜ੍ਹੋ : ਅਨੀਤਾ ਦੇਵਗਨ ਨੇ ਸਾਂਝੀ ਕੀਤੀ ਆਪਣੀ ਜਵਾਨੀ ਟਾਈਮ ਦੀ ਪਹਿਲੀ ਤਸਵੀਰ, ਕਰਮਜੀਤ ਅਨਮੋਲ ਨੇ ਕਮੈਂਟ ‘ਚ ਕਿਹਾ ‘ਤੁਸੀਂ ਤਾਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੇ ਹੋ’

Khan Saab New Sad Song Door Tere Toh Out Now

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’, ‘ਜਬ ਤੇਰੇ ਦਰਦ ਮੈਂ’, ਦੂਰ ਤੇਰੇ ਤੋਂ,  ਵਰਗੇ ਕਈ ਸ਼ਾਨਦਾਰ ਗੀਤ ਦਰਸ਼ਕਾਂ ਦੀ ਝੋਲੀ ਪਾਏ ਨੇ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਖ਼ਾਨ ਸਾਬ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ।

 

 

View this post on Instagram

 

A post shared by KHAN SAAB (@realkhansaab)

0 Comments
0

You may also like