Khatron Ke Khiladi 12: ਟਾਸਕ ਦੇ ਦੌਰਾਨ ਕਨਿਕਾ ਮਾਨ ਹੋਈ ਬੁਰੀ ਤਰ੍ਹਾਂ ਜ਼ਖਮੀ, ਮੁਸਕਰਾਉਂਦੀ ਤਸਵੀਰ ਦੇਖ ਪ੍ਰਸ਼ੰਸਕਾਂ ਨੇ ਕਿਹਾ- 'ਹਮਾਰੀ ਛੋਰੀ ਛੋਰੋਂ ਸੇ ਕਮ ਨਹੀਂ’

written by Lajwinder kaur | June 16, 2022

Khatron Ke Khiladi 12: ਟੀਵੀ ਅਦਾਕਾਰਾ ਕਨਿਕਾ ਮਾਨ ਜਲਦ ਹੀ ਰੋਹਿਤ ਸ਼ੈੱਟੀ ਦੇ ਸਟੰਟ ਰਿਆਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਨਜ਼ਰ ਆਵੇਗੀ। ਜੀ ਹਾਂ ਰੋਹਿਤ ਸ਼ੈੱਟੀ ਦਾ ਇਹ ਸ਼ੋਅ ਖਤਰਨਾਕ ਟਾਸਕ ਦੇ ਨਾਲ ਭਰਿਆ ਹੁੰਦਾ ਹੈ। ਕਨਿਕਾ ਮਾਨ ਵੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਦੱਖਣੀ ਅਫਰੀਕਾ ਦੇ ਕੇਪਟਾਊਨ 'ਚ 'ਖਤਰੋਂ ਕੇ ਖਿਲਾੜੀ 12' ਦੀ ਸ਼ੂਟਿੰਗ ਕਰ ਰਹੀ ਹੈ।

ਕਨਿਕਾ ਦੀਆਂ ਸ਼ੂਟ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਹ ਜ਼ਖਮੀ ਨਜ਼ਰ ਆ ਰਹੀ ਹੈ। ਟਾਸਕ ਦੌਰਾਨ ਕਨਿਕਾ ਬੁਰੀ ਤਰ੍ਹਾਂ ਜਖ਼ਮੀ ਹੋਈ ਹੈ ਤੇ ਉਸ ਨੂੰ ਕਈ ਸੱਟ ਲੱਗੀਆਂ ਹਨ। ਕਨਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ। ਉਹ ਉਸ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕਰ ਰਿਹਾ ਹੈ।

Khatron Ke Khiladi 12: Actress Kanika Mann injured during a task Image Source: Instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਂਝਾ ਕੀਤਾ ਨਵੀਂ ਫ਼ਿਲਮ ‘ਚੱਲ ਜਿੰਦੀਏ’ ਦਾ ਆਫੀਸ਼ੀਅਲ ਪੋਸਟਰ, ਨਾਲ ਦੱਸੀ ਫ਼ਿਲਮ ਦੀ ਰਿਲੀਜ਼ ਡੇਟ

ਟਾਸਕ ਦੌਰਾਨ ਕਨਿਕਾ ਦੇ ਪੈਰਾਂ ਅਤੇ ਹੱਥਾਂ ਉੱਤੇ ਕਈ ਜਖ਼ਮਾਂ ਦੇ ਨਿਸ਼ਾਨ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਦੀ ਚਮੜੀ ਉੱਤੇ ਕਈ ਝਰੀਟਾਂ ਪਈਆਂ ਹੋਈਆਂ ਹਨ। ਕੈਮਰੇ ਵੱਲ ਦੇਖਦੇ ਹੋਏ ਉਹ ਆਪਣੇ ਜ਼ਖਮ ਦਿਖਾ ਰਹੀ ਹੈ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਅਤੇ ਉਹ ਤਸਵੀਰ ‘ਚ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ।

Image Source: Instagram Image Source: Twitter

ਇਸ ਤਸਵੀਰ ਨੂੰ ਇੱਕ ਇੰਸਟਾਗ੍ਰਾਮ ਪੇਜ਼ ਨੇ ਵੀ ਪੋਸਟ ਕੀਤਾ ਹੈ ਜਿਸ 'ਚ ਲਿਖਿਆ ਹੈ- ‘Spine chilling picture of Kanika Mann as she sustains multiple injuries during Khatron Ke Khiladi...ਪ੍ਰਸ਼ੰਸਕ ਉਸ ਦੇ ਹਿੰਮਤ ਅਤੇ ਬਹਾਦਰੀ ਦੀ ਤਾਰੀਫ ਕਰ ਰਹੇ ਹਨ ਤੇ ਉਹ ਮੁਸਕਰਾ ਰਹੀ ਹੈ! Stay Strong, Kanika!...ਹਮਾਰੀ ਛੋਰੀ ਛੋਰੋਂ ਸੇ ਕਮ ਨਹੀਂ!

ਖਾਸ ਤੌਰ 'ਤੇ ਉਸ ਸਮੇਂ ਜਦੋਂ ਉਹ ਸ਼ੋਅ 'ਤੇ ਜਾਣ ਤੋਂ ਪਹਿਲਾਂ ਬਿਮਾਰ ਸੀ। ਇਸ ਨੂੰ ਕਹਿੰਦੇ ਹਨ ਅਸਲੀ ਤਾਕਤ।  ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਹੌਂਸਲੇ ਦੀ ਤਾਰੀਫ ਕਰ ਰਹੇ ਹਨ। ਕੁਝ ਨੇ ਉਸ ਨੂੰ ਆਪਣਾ ਖਿਆਲ ਰੱਖਣ ਦੀ ਸਲਾਹ ਦਿੱਤੀ ਅਤੇ ਕੁਝ ਨੇ ਉਸ ਨੂੰ ਅਸਲੀ ਖਿਡਾਰੀ ਬਣਨ ਦੀ ਸਲਾਹ ਦਿੱਤੀ।

Image Source: Instagram Image Source: Twitter

ਦੱਸ ਦਈਏ ਕਨਿਕਾ ਮਾਨ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਕਾਲਕਾਰਾਂ ਦੇ ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਉਹ ਹੁਣ ਕਈ ਨਾਮੀ ਸੀਰੀਅਲਾਂ ਚ ਕੰਮ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕਨਿਕਾ ਮਾਨ ਦੀ ਚੰਗੀ ਫੈਨ ਫਾਲਵਿੰਗ ਹੈ।

 

View this post on Instagram

 

A post shared by Filmy Gupshups (@filmygupshups)

You may also like