ਜਾਰੀ ਹੋਇਆ ਇਕ ਹੋਰ ਨਵਾਂ ਗੀਤ "ਖੋਟਾ ਸਿੱਕਾ" ਸੋਸ਼ਲ ਮੀਡਿਆ ਤੇ ਕਰ ਰਿਹਾ ਟਰੈਂਡ

Written by  Rajan Sharma   |  June 29th 2018 02:08 PM  |  Updated: June 29th 2018 02:08 PM

ਜਾਰੀ ਹੋਇਆ ਇਕ ਹੋਰ ਨਵਾਂ ਗੀਤ "ਖੋਟਾ ਸਿੱਕਾ" ਸੋਸ਼ਲ ਮੀਡਿਆ ਤੇ ਕਰ ਰਿਹਾ ਟਰੈਂਡ

ਪੰਜਾਬੀ ਗੀਤਾਂ ਦੀ ਤਾਂ ਇੰਜ ਲੱਗਦਾ ਜਿਵੇਂ ਕਿ ਲੜੀ ਹੀ ਲੱਗੀ ਪਈ ਹੈ ਇਕ ਤੋਂ ਇਕ ਗੀਤ ਧਮਾਲਾਂ ਪਾ ਰਹੇ ਹਨ| ਰੋਜ਼ਾਨਾ ਹੀ ਕਈ ਗੀਤ ਰਿਲੀਜ਼ ਹੋ ਰਹੇ ਹਨ ਅਤੇ ਸੋਸ਼ਲ ਮੀਡਿਆ ਤੇ ਟਰੈਂਡ ਹੋ ਰਹੇ ਹਨ| ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋ ਦਿਨ ਤਰੱਕੀਆਂ ਕਰ ਰਹੀ ਹੈ| ਹਾਲ ਹੀ ਵਿੱਚ ਪੰਜਾਬੀ ਗੀਤ "ਖੋਟਾ ਸਿੱਕਾ" ਰਿਲੀਜ਼ ਹੋਇਆ ਹੈ| ਜੋ ਕਿ ਮਸ਼ਹੂਰ ਗਾਇਕ ਟ੍ਰਿਪਲ ਏਸ triple s ਵਲੋਂ ਗਾਇਆ ਗਿਆ ਹੈ| ਮਸ਼ਹੂਰ ਡਾਇਰੈਕਟਰ ਚੀਮਾ ਕਰਨ ਵਲੋਂ ਇਹ ਗੀਤ ਡਾਇਰੈਕਟ ਕੀਤਾ ਗਿਆ ਹੈ| ਜੱਸੀ ਬ੍ਰੋਸ ਵਲੋਂ ਇਸ ਗੀਤ ਦਾ ਮਿਊਜ਼ਿਕ ਦਿੱਤਾ ਗਿਆ ਹੈ| ਪਿਆਰ ਵਿੱਚ ਇਨਸਾਨ ਕਿਸ ਤਰਾਂ ਬੱਦਲ ਜਾਂਦਾ ਹੈ ਇਸ ਬਾਰੇ ਇਹ ਗੀਤ ਦੱਸਦਾ ਹੈ|ਗੀਤ ਦਾ ਟਾਈਟਲ ਖੋਟਾ ਸਿੱਕਾ punjabi song ਗੀਤ ਦੇ ਬੋਲਾਂ ਨੂੰ ਪੂਰਾ ਬਿਆਨ ਕਰਦਾ ਹੈ| ਦੱਸ ਦੇਈਏ ਸਪੀਡ ਰਿਕਾਰਡਸ ਵਲੋਂ ਅੱਜ ਇਹ ਦੂਸਰਾ ਗੀਤ ਹੈ ਜੋ ਰਿਲੀਜ਼ ਕੀਤਾ ਗਿਆ ਹੈ| ਇਸ ਤੋਂ ਪਹਿਲਾ ਸਪੀਡ ਰਿਕਾਰਡਸ ਵਲੋਂ ਅੱਜ ਅਖਿਲ ਦਾ ਨਵਾਂ ਗੀਤ ਰੰਗ ਗੋਰਾ ਵੀ ਰਿਲੀਜ਼ ਹੋਇਆ ਹੈ| ਇਹ ਦੋਨੋ ਗੀਤ ਯੂਟਿਊਬ ਤੇ ਪੁਰੀਆ ਧਮਾਲਾਂ ਪਾ ਰਹੇ ਹਨ| ਅਤੇ ਕਾਫ਼ੀ ਟਰੈਂਡ ਵਿੱਚ ਹਨ|

https://www.youtube.com/watch?v=9EklkcWSRow

ਕਲਾਕਾਰ ਟ੍ਰਿਪਲ ਏਸ ytriple s  ਦੇ ਬਾਕੀ ਸਾਰੇ ਗੀਤਾਂ ਨੂੰ ਵੀ ਫੈਨਸ ਨੇ ਬੇਹੱਦ ਪਿਆਰ ਦਿੱਤਾ ਹੈ| ਉਹਨਾਂ ਦੇ ਜਿਮ ਦਾ ਕਰੇਜ਼ , ਹੌਟਲਾਈਨ ਵੈਲੇਨਟਾਈਨpunjabi song ਆਦਿ ਕਾਫ਼ੀ ਪਸੰਦ ਕੀਤੇ ਗਏ ਸਨ | ਉਮੀਦ ਹੈ ਗੀਤ ਖੋਟਾ ਸਿੱਕਾ ਨੂੰ ਵੀ ਸੱਭ ਦੁਆਰਾ ਉਹਨਾਂ ਹੀ ਪਿਆਰ ਮਿਲੂਗਾ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network