ਖੁਦਾ ਬਖ਼ਸ਼ ਹੋਏ ਭਾਵੁਕ, ਸ਼ੇਅਰ ਕੀਤਾ ਆਪਣੇ ਮਾਪਿਆਂ ਦਾ ਇਹ ਅਣਦੇਖਿਆ ਵੀਡੀਓ,ਦੇਖੋ ਵੀਡੀਓ

written by Lajwinder kaur | September 15, 2021

ਪੁਰਾਣੀ ਯਾਦਾਂ ਬਹੁਤ ਹੀ ਅਣਮੁੱਲੀਆਂ ਹੁੰਦੀਆਂ ਨੇ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਤਾਂ ਬਹੁਤ ਖ਼ਾਸ ਹੁੰਦੀਆਂ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੋਵੇ। ਜੀ ਹਾਂ ਗਾਇਕ ਖੁਦ ਬਖ਼ਸ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰਾ ਜਿਹਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਗਾਇਕ ਖੁਦਾ ਬਖ਼ਸ਼ Khuda Baksh ਦੇ ਮੰਮੀ-ਪਾਪਾ ਨਜ਼ਰ ਆ ਰਹੇ ਨੇ।

inside image of afsana khan with brother khuda baskha-min Image Source: instagram

ਹੋਰ ਪੜ੍ਹੋ : ਇਸ ਹਫ਼ਤੇ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਜ਼ੋਰੋ ਦਾ ਨਕਾਬ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਅੱਜ ਮੈਨੂੰ ਇਹ ਵੀਡੀਓ ਕਿਸੇ ਪਿਆਰੇ ਸੱਜਣ ਵੱਲੋਂ ਭੇਜੀ ਗਈ ਜਿਸ ਵਿੱਚ ਮੇਰੇ ਸਤਿਕਾਰਯੋਗ ਪਿਤਾ ਸੀਰਾ ਖਾਨ ਬਾਦਲ ਜੀ ਅਤੇ ਮੇਰੇ ਮਾਤਾ ਜੀ ਗਾ ਰਹੇ ਹਨ ਇਹ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ..’

inside image of khuda baskh and afsan khan-min Image Source: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਆਪਣੇ ਪਿਤਾ ਜੀ ਨੂੰ ਜ਼ਿਆਦਾ ਨਹੀਂ ਵੇਖਿਆ ਸੀ । ਮੈਨੂੰ ਉਹ ਸੁਫਨੇ ਵਾਂਗ ਯਾਦ ਹਨ । ਜਿਸ ਸਮੇਂ ਮੇਰੇ ਪਿਤਾ ਜੀ ਦੀ ਮੌਤ ਹੋਈ ਉਦੋਂ ਮੈਂ ਪੰਜ ਛੇ ਸਾਲ ਦਾ ਸੀ’ । ਉਨ੍ਹਾਂ ਨੇ ਆਪਣੇ ਦਿਲ ਦੇ ਜ਼ਜਬਾਤ ਕੈਪਸ਼ਨ ‘ਚ ਲਿਖੇ ਨੇ । ਇਸ ਪੁਰਾਣੀ ਵੀਡੀਓ ‘ਚ ਉਨ੍ਹਾਂ ਦੇ ਮਾਪੇ ਇਕੱਠੇ ਸਟੇਜ਼ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਇੱਕ ਬੱਚੇ ਲਈ ਬਹੁਤ ਹੀ ਭਾਵੁਕ ਪਲਾਂ ‘ਚੋਂ ਇੱਕ ਨੇ । ਭਾਵੇਂ ਅੱਜ ਖੁਦ ਗਾਇਕ ਖੁਦਾ ਬਖ਼ਸ਼ ਨਾਮੀ ਗਾਇਕ ਬਣ ਗਿਆ ਹੈ ਪਰ ਉਹ ਆਪਣੇ ਪਿਤਾ ਨੂੰ ਦੇਖਕੇ ਆਪਣੀ ਭਾਵਨਾਵਾਂ ਨੂੰ ਪੋਸਟ ਕਰਨ ਤੋਂ ਰੋਕ ਨਹੀਂ ਪਾਏ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਐਡਮੈਂਟਨ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

ਦੱਸ ਦਈਏ ਖੁਦਾ ਬਖ਼ਸ਼ ਨਾਮੀ ਗਾਇਕਾ ਅਫਸਾਨਾ ਖ਼ਾਨ afsana khan ਦਾ ਭਰਾ ਹੈ। ਖੁਦਾ ਬਖਸ਼ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਪਰ ਪਿਤਾ ਦੀ ਅਚਾਨਕ ਹੋਈ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ । ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਤੇ ਪੁੱਤਰ ਨੂੰ ਵੱਡਾ ਕੀਤਾ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਅੱਜ ਅਫਸਾਨਾ ਖ਼ਾਨ ਤੇ ਖੁਦ ਬਖ਼ਸ਼ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ।

 

View this post on Instagram

 

A post shared by Khuda Baksh (@khudaabaksh)

0 Comments
0

You may also like