ਗੁਰਲੇਜ਼ ਅਖਤਰ,ਸ਼ੈਰੀ ਮਾਨ ਅਤੇ ਮਿਸਟਾਬਾਜ਼ ਦੀ ਖ਼ੁਸ਼ਦਿਲੀ ਦਾ ਸਵੈਗ ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  December 20th 2019 12:26 PM  |  Updated: December 20th 2019 12:26 PM

ਗੁਰਲੇਜ਼ ਅਖਤਰ,ਸ਼ੈਰੀ ਮਾਨ ਅਤੇ ਮਿਸਟਾਬਾਜ਼ ਦੀ ਖ਼ੁਸ਼ਦਿਲੀ ਦਾ ਸਵੈਗ ਸਰੋਤਿਆਂ ਨੂੰ ਆ ਰਿਹਾ ਪਸੰਦ

ਮਿਸਟਾਬਾਜ਼,ਸ਼ੈਰੀ ਮਾਨ ਅਤੇ ਗੁਰਲੇਜ਼ ਅਖਤਰ ਜਲਦ ਹੀ ਆਪਣੇ ਨਵੇਂ ਗੀਤ 'ਖੁਸ਼ਦਿਲੀ ਦਾ ਸਵੈਗ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ਮਿਸਟਾਬਾਜ਼ ਹੀ ਮਿਊਜ਼ਿਕ ਦੇਣਗੇ ਜਦੋਂਕਿ ਬੋਲ ਲਿਖੇ ਨੇ ਨਰਿੰਦਰ ਤਲਵਾੜਾ ਨੇ ।ਇਸ ਗੀਤ 'ਚ ਜਿਸ ਤਰ੍ਹਾਂ ਕਿ ਟਾਈਟਲ ਤੋਂ ਸਪੱਸ਼ਟ ਹੈ ਕਿ ਖੁਸ਼ਦਿਲੀ ਦੀ ਗੱਲ ਕੀਤੀ ਗਈ ਹੈ । ਇਸ ਗੀਤ 'ਚ ਸੋਹਣੀ ਮੁਟਿਆਰ ਦੀ ਗੱਲ ਕੀਤੀ ਗਈ ਹੈ । ਇਨ੍ਹਾਂ ਤਿੰਨਾਂ ਗਾਇਕਾਂ ਦੀ ਤਿੱਕੜੀ ਸਰੋਤਿਆਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ ।

ਹੋਰ ਵੇਖੋ:ਗੁਰਜੈਜ਼ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਡ੍ਰੀਮਜ਼’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

https://www.instagram.com/p/B6P7A9IFVz-/

ਇਸ ਗੀਤ ਨੂੰ ਸ਼ੈਰੀ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਦਕਿ ਗੁਰਲੇਜ਼ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ  ।

ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਗੀਤ 'ਗੇੜੀਆਂ',ਪੀਯੂ ਦੀਆਂ ਯਾਰੀਆਂ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਇਸ ਗਾਇਕਾ ਦੇ ਲੱਗਪਗ ਹਰ ਗਾਇਕ ਨਾਲ ਗੀਤ ਆ ਰਹੇ ਹਨ।

https://www.instagram.com/p/B5t8R96HJYH/

ਉਨ੍ਹਾਂ ਦਾ ਹਾਲ ਹੀ 'ਚ ਗੀਤ ਆਇਆ ਸੀ ਰਾਜਵੀਰ ਜਵੰਦਾ ਦੇ ਨਾਲ 'ਮਿੱਤਰਾਂ ਨੇ ਦਿਲ ਮੰਗਿਆ' ਜਿਸ ਨੁੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network