ਆਖਿਰ ਕਿਉਂ ਪੁੱਛ ਰਹੀ ਹੈ ਸਾਰਾਗੁਰਪਾਲ ਆਪਣੇ ਇਸ ਗੀਤ ਵਿੱਚ "ਕਿ ਮੈਂ ਕੱਲੀ ਆਂ"

Written by  Rajan Sharma   |  August 30th 2018 07:51 AM  |  Updated: August 30th 2018 07:51 AM

ਆਖਿਰ ਕਿਉਂ ਪੁੱਛ ਰਹੀ ਹੈ ਸਾਰਾਗੁਰਪਾਲ ਆਪਣੇ ਇਸ ਗੀਤ ਵਿੱਚ "ਕਿ ਮੈਂ ਕੱਲੀ ਆਂ"

"ਕਾਸ਼ ਕੋਈ"punjabi song ਗੀਤ ਜਿਸ ਵਿੱਚ ਸਾਰਾਗੁਰਪਾਲ saragurpal ਨੇ ਸਮਾਜ ਵਿੱਚ ਬੱਚਿਆਂ ਨਾਲ ਹੋ ਰਹੀ ਬਦਸਲੂਕੀ ਬਾਰੇ ਜ਼ਿਕਰ ਕੀਤਾ ਸੀ ਓਥੇ ਹੀ ਸਾਰਾਗੁਰਪਾਲ ਹੂਣ ਤੱਕ ਕਈ ਹਿੱਟ ਗੀਤ ਜਿਵੇਂ ਕਿ ਸਲੋਅ ਮੋਸ਼ਨ ਅਤੇ ਲੱਗਦੀ ਅੱਤ ਰਿਲੀਜ਼ ਕਰ ਚੁੱਕੇ ਹਨ| ਇਨਾਂ ਹੀ ਨਹੀਂ ਸਾਰਾਗੁਰਪਾਲ ਦੇ ਫੈਨਸ ਹਾਲ ਹੀ ਵਿੱਚ ਉਹਨਾਂ ਦੇ ਰਿਲੀਜ਼ ਹੋਏ ਗੀਤ "ਕਿ ਮੈਂ ਕੱਲੀ ਆਂ" ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸੀ ਕਿਉਂ ਕਿ ਸਰਾਗੁਰਪਾਲ ਆਪਣੇ ਇਸ ਗੀਤ ਦੇ ਪੋਸਟਰ, ਟੀਜ਼ਰ ਆਦਿ ਫੈਨਸ ਨਾਲ ਕਾਫ਼ੀ ਲੰਬੇ ਸਮੇਂ ਤੋਂ ਸਾਂਝਾ ਕਰ ਰਹੇ ਸੀ| ਸਾਰਾਗੁਰਪਾਲ ਜੋ ਕਿ ਇਕ ਬੇਹੱਦ ਟੈਲੇਂਟਿਡ ਅਤੇ ਖੂਬਸੂਰਤ ਅਦਾਕਾਰਾ ਤਾਂ ਹੈ ਹੀ ਇਸ ਨਾਲ ਉਹਨਾਂ ਨੇ ਆਪਣੀ ਗੀਤਕਾਰੀ ਦਾ ਜਾਦੂ ਵੀ ਫੈਨਸ ਉੱਪਰ ਚਲਾਇਆ ਹੈ| ਆਪਣੇ ਇਸ ਗੀਤ ਨੂੰ ਵੀ ਸਾਰਾਗੁਰਪਾਲ ਨੇ ਆਪਣੀ ਬੇਹੱਦ ਸੁਰੀਲੀ ਅਵਾਜ਼ ਨਾਲ ਸ਼ਿੰਗਾਰਇਆ ਹੈ|

https://www.youtube.com/watch?v=C74sMLfrRY0

ਗੀਤ ਦੇ ਮਾਡਲ ਅਤੇ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਸਰਾਗੁਰਪਾਲ saragurpal ਨਾਲ 2014 ਦੇ ਸੁਪਰਹਿੱਟ ਗੀਤ ਗੁੰਡੇ ਨੰਬਰ 1 punjabi song ਦੇ ਲਈ ਕੋਲੇਬੋਰੈਟ ਕਰ ਚੁੱਕੇ ਹਨ ਓਥੇ ਹੀ ਸਰਾਗੁਰਪਾਲ ਦੇ ਇਸ ਗੀਤ ਵਿੱਚ ਉਹਨਾਂ ਦੀਆਂ ਲੂਕਸ ਅਤੇ ਐਕਟਿੰਗ ਦੇਖਣ ਵਾਲੀ ਹੈ| ਗੀਤ ਦੇ ਬੋਲ ਨਿਰਮਾਣ ਦੁਆਰਾ ਲਿਖੇ ਗਏ ਹਨ| ਇਸ ਗੀਤ ਵਿੱਚ ਨਿਰਮਾਣ ਜੀ ਨੇ ਇਕ ਲਵਰ ਦੇ ਦਿਲ ਦੀ ਗੱਲ ਨੂੰ ਬਿਆਨ ਕੀਤਾ ਹੈ ਅਤੇ ਬੜੇ ਹੀ ਬੇਖੁਬੀ ਤਰੀਕੇ ਨਾਲ ਬਿਆਨ ਕੀਤਾ ਹੈ| ਦੂੱਜੇ ਪਾਸੇ ਸਰਾਗੁਰਪਾਲ ਨੇ ਵੀ ਇਸਨੂੰ ਬੜੇ ਬੇਖੁਬੀ ਤਰੀਕੇ ਨਾਲ ਗਾਇਆ ਹੈ| ਗੀਤ ਦੀ ਵੀਡੀਓ ਵਿੱਚ ਸਰਾਗੁਰਪਾਲ ਇਕ ਮੇਕਅਪ ਆਰਟਿਸਟ ਦਾ ਰੋਲ ਅਦਾ ਕਰ ਰਹੀ ਹੈ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network