ਕਿਆਰਾ ਅਡਵਾਨੀ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

written by Lajwinder kaur | December 16, 2021

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani ) ਜਿਨ੍ਹਾਂ ਨੇ ਫ਼ਿਲਮ ‘ਸ਼ੇਰਸ਼ਾਹ’ (Shershah ) ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ। ਕਿਆਰਾ ਅਡਵਾਨੀ ਹੌਲੀ-ਹੌਲੀ ਇੰਡਸਟਰੀ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਈ ਹੈ । ਆਪਣੀਆਂ ਫਿਲਮਾਂ ਅਤੇ ਸਿਧਾਰਥ ਮਲਹੋਤਰਾ ਨਾਲ ਅਫੇਅਰ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਕਿਆਰਾ ਅੱਜਕਲ ਆਪਣੀ ਨਵੀਂ ਕਾਰ ਨੂੰ ਲੈ ਕੇ ਚਰਚਾ 'ਚ ਹੈ। ਹਾਂ! ਕਿਆਰਾ ਨੇ ਔਡੀ A8L ਲਗਜ਼ਰੀ ਸੇਡਾਨ ਖਰੀਦੀ ਹੈ।

Sid-Kiara Advani

ਹੋਰ ਪੜ੍ਹੋ : ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਇਸ ਤਰ੍ਹਾਂ ਮਨਾਇਆ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ, ਮਸਤੀ ਵਾਲਾ ਫੋਟੋ ਕੀਤਾ ਸ਼ੇਅਰ

ਔਡੀ ਇੰਡੀਆ ਨੇ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ ਤੋਂ ਕਿਆਰਾ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਆਪਣੀ ਲਗਜ਼ਰੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਔਡੀ ਇੰਡੀਆ ਨੇ ਲਿਖਿਆ- ‘ਤਰੱਕੀ ਅਤੇ ਰਚਨਾਤਮਕਤਾ ਨਾਲ-ਨਾਲ ਚਲਦੇ ਹਨ.. ਅਸੀਂ ਕਿਆਰਾ ਅਡਵਾਨੀ ਦਾ ਸਵਾਗਤ ਕਰਦੇ ਹੋਏ ਖੁਸ਼ ਹਾਂ।

kiara

ਤੁਹਾਨੂੰ ਦੱਸ ਦੇਈਏ ਕਿ 'A8L ਲਗਜ਼ਰੀ ਸੇਡਾਨ' Audi ਦਾ ਲੇਟੈਸਟ ਐਡੀਸ਼ਨ ਹੈ ਜੋ ਪਿਛਲੇ ਸਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤੀ ਕੀਮਤ 1.56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਿਆਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਆਰਾ ਨੂੰ ਨਵੀਂ ਲਗਜ਼ਰੀ ਕਰ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ :ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਮਜ਼ੇਦਾਰ ‘ਅੰਗਰੇਜ਼ੀ-ਪੰਜਾਬੀ’ ਭਾਸ਼ਾ ਦੇ ਸੁਮੇਲ ਵਾਲਾ ਗੀਤ ‘What Ve’ ਹੋਇਆ ਰਿਲੀਜ਼, ਦੇਖੋ ਵੀਡੀਓ

ਕਿਆਰਾ ਅਡਵਾਨੀ ਨੇ ਬਾਲੀਵੁੱਡ ਫ਼ਿਲਮ 'ਐੱਮ.ਐੱਸ.ਧੋਨੀ', 'ਕਬੀਰ ਸਿੰਘ', 'ਗੁੱਡ ਨਿਊਜ਼', 'ਸ਼ੇਰ ਸ਼ਾਹ' ਵਰਗੀਆਂ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ 'ਚ ਖਾਸ ਪਛਾਣ ਬਣਾਈ ਹੈ। ਆਉਣ ਵਾਲੇ ਸਮੇਂ 'ਚ ਕਿਆਰਾ ਕਾਰਤਿਕ ਆਰੀਅਨ ਨਾਲ 'Bhool Bhulaiyaa 2' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਉਣ ਵਾਲੀ ਫਿਲਮ 'Jug Jugg Jeeyo' 'ਚ ਵੀ ਨਜ਼ਰ ਆਵੇਗੀ, ਜਿਸ 'ਚ ਵਰੁਣ ਧਵਨ, ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਮੁੱਖ ਭੂਮਿਕਾਵਾਂ 'ਚ ਹਨ।

 

View this post on Instagram

 

A post shared by Audi India (@audiin)

You may also like