ਬੁਆਏਫ੍ਰੈਂਡ ਸਿਡ ਤੋਂ ਬਿਨਾਂ ਕਿਆਰਾ ਦਾ ਨਹੀਂ ਲੱਗ ਰਿਹਾ ਦਿਲ, ਇੱਕ ਵਾਰ ਫਿਰ ਖੁੱਲ੍ਹ ਕੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਦੇਖੋ ਵਾਇਰਲ ਵੀਡੀਓ

written by Lajwinder kaur | September 13, 2022

Bollywood actress Kiara Advani blushes while confessing that she misses Sidharth Malhotra, See Viral Video: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਪ੍ਰਸ਼ੰਸਕਾਂ ਦੀ ਪਸੰਦੀਦਾ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ੇਰਸ਼ਾਹ' ਦੇ ਕੋ-ਸਟਾਰ ਸਿਧਾਰਥ ਮਲਹੋਤਰਾ ਨਾਲ ਆਪਣੇ ਅਫੇਅਰ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਇਸ ਦੇ ਨਾਲ ਹੀ ਕਿਆਰਾ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' ਦੇ ਨਵੇਂ ਸੀਜ਼ਨ 'ਚ ਮਹਿਮਾਨ ਵਜੋਂ ਪਹੁੰਚੀ ਸੀ। ਫਿਰ ਉਸ ਨੇ ਸਿਧਾਰਥ ਨੂੰ ਦੋਸਤ ਨਾਲੋਂ ਵੱਧ ਦੱਸਿਆ। ਇਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕਾਂ ਦਾ ਸ਼ੱਕ ਵਿਸ਼ਵਾਸ 'ਚ ਬਦਲ ਗਏ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕਿਆਰਾ ਸਿਧਾਰਥ ਲਈ ਆਪਣੀਆਂ ਭਾਵਨਾਵਾਂ ਨੂੰ ਛੁਪਾ ਨਹੀਂ ਸਕੀ।

ਹੋਰ ਪੜ੍ਹੋ : 90 ਦੀ ਖ਼ੂਬਸੂਰਤ ਅਦਾਕਾਰਾ ਆਇਸ਼ਾ ਜੁਲਕਾ ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਕਰਨ ਜਾ ਰਹੀ ਹੈ OTT ਦੇ ਨਾਲ ਅਦਾਕਾਰੀ ‘ਚ ਵਾਪਸੀ

inside image of kiara and sid image source twitter

ਦਰਅਸਲ, ਇੰਟਰਨੈੱਟ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਫਿਲਮਫੇਅਰ ਐਵਾਰਡਸ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਅਤੇ ਕਿਆਰਾ ਦੀ ਫਿਲਮ 'ਸ਼ੇਰ ਸ਼ਾਹ' ਨੂੰ ਬੈਸਟ ਫਿਲਮ ਦਾ ਐਵਾਰਡ ਦਿੱਤਾ ਗਿਆ ਸੀ। ਇਸ ਦੌਰਾਨ ਫਿਲਮ ਦੀ ਟੀਮ ਸਟੇਜ 'ਤੇ ਮੌਜੂਦ ਸੀ ਪਰ ਸਿਧਾਰਥ ਉਥੇ ਨਹੀਂ ਸਨ। ਅਜਿਹੇ 'ਚ ਜਦੋਂ ਕਰਨ ਜੌਹਰ ਨੇ ਕਿਆਰਾ ਨੂੰ ਪੁੱਛਿਆ ਕਿ 'ਕੀ ਤੁਸੀਂ ਅੱਜ ਕਿਸੇ ਨੂੰ ਮਿਸ ਕਰ ਰਹੇ ਹੋ?'

image source twitter

ਇਸ ਸਵਾਲ 'ਤੇ ਕਿਆਰਾ ਸ਼ਰਮਾਉਂਦੀ ਹੋਈ ਕਹਿੰਦੀ - 'ਹਾਂ, ਮੈਂ ਕਿਸੇ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹਾਂ...ਉਸਨੂੰ ਇੱਥੇ ਹੋਣਾ ਚਾਹੀਦਾ ਸੀ'' ਕਿਆਰਾ ਦਾ ਇਹ ਜਵਾਬ ਸੁਣ ਕੇ ਹੁਣ ਪ੍ਰਸ਼ੰਸਕਾਂ ਨੂੰ ਯਕੀਨ ਹੋ ਗਿਆ ਹੈ ਕਿ ਦੋਵੇਂ ਇਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਲੋਕ ਸਿਡ ਅਤੇ ਕਿਆਰਾ ਨੂੰ ਜਲਦੀ ਵਿਆਹ ਦੇ ਬੰਧਨ ‘ਚ ਦੇਖਣਾ ਚਾਹੁੰਦੇ ਹਨ।

kiara and sidharth image source twitter

ਇਸ ਤੋਂ ਇਲਾਵਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਜਲਦ ਹੀ 'ਮਿਸਟਰ ਲੇਲੇ', 'ਸੱਤਿਆਪ੍ਰੇਮ ਕੀ ਕਥਾ', 'ਗੋਵਿੰਦਾ ਨਾਮ ਮੇਰਾ' ਅਤੇ 'ਆਰਸੀ 15' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਦੂਜੇ ਪਾਸੇ ਸਿਧਾਰਥ 'ਥੈਂਕ ਗੌਡ', 'ਮਿਸ਼ਨ ਮਜਨੂੰ' ਅਤੇ 'ਯੋਧਾ' 'ਚ ਨਜ਼ਰ ਆਉਣਗੇ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਥੈਂਕ ਗੌਡ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ 'ਚ ਸਿਧਾਰਥ ਦੇ ਨਾਲ ਅਜੇ ਦੇਵਗਨ ਅਹਿਮ ਭੂਮਿਕਾ 'ਚ ਹਨ।

 

You may also like