ਸਿਧਾਰਥ ਮਲਹੋਤਰਾ ਨਾਲ ਬ੍ਰੇਕਅੱਪ ਦੀਆਂ ਅਫਵਾਹਾਂ ਤੋਂ ਬਾਅਦ ਕਿਆਰਾ ਅਡਵਾਨੀ ਨੇ ਕੀਤਾ ਵਿਆਹ ਦੀ ਯੋਜਨਾ ਦਾ ਖੁਲਾਸਾ?

written by Lajwinder kaur | May 23, 2022

ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਭੂਲ ਭੁੱਲਈਆ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਦੀ ਫ਼ਿਲਮ ਬਾਕਸ ਆਫਿਸ 'ਤੇ ਕਾਫੀ ਧਮਾਲ ਮਚਾ ਰਹੀ ਹੈ। ਇਸ ਦੌਰਾਨ ਹੁਣ ਕਿਆਰਾ ਅਡਵਾਨੀ ਦਾ ਵਿਆਹ ਨੂੰ ਲੈ ਕੇ ਦਿੱਤਾ ਜਵਾਬ ਖੂਬ ਸੁਰਖੀਆਂ ਚ ਬਣਿਆ ਹੋਇਆ ਹੈ।

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਰਿਲੇਸ਼ਨਸ਼ਿਪ 'ਚ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਉੱਡ ਰਹੀਆਂ ਹਨ। ਹਾਲਾਂਕਿ ਇਸ ਜੋੜੀ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ ਪਰ ਇਸ ਦੇ ਬਾਵਜੂਦ ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਦਿਲਚਸਪੀ ਲੈ ਰਹੇ ਹਨ। ਹਾਲ ਹੀ 'ਚ ਜਦੋਂ ਕਿਆਰਾ ਅਡਵਾਨੀ ਨੂੰ ਸਿੱਧਾ ਵਿਆਹ ਕਰਕੇ ਸੈਟਲ ਹੋਣ ਲਈ ਕਿਹਾ ਗਿਆ ਤਾਂ ਜਾਣੋ ਕੀ ਜਵਾਬ ਦਿੱਤਾ।

Jug Jugg Jeeyo Trailer: Varun Dhawan and Kiara Advani’s family drama is high on entertainment, emotions Image Source: YouTube

ਹੋਰ ਪੜ੍ਹੋ : ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

ਦੱਸ ਦਈਏ ਦੋਵਾਂ ਦੇ ਬ੍ਰੇਕਅੱਪ ਦੀਆਂ ਅਫਵਾਹਾਂ ਵੀ ਉੱਡੀਆਂ ਸਨ। ਪਰ ਬ੍ਰੇਕਅੱਪ ਦੀਆਂ ਖਬਰਾਂ ਤੋਂ ਬਾਅਦ ਵੀ ਦੋਵੇਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ। ਅਜਿਹੇ 'ਚ ਦੋਹਾਂ ਵਿਚਾਲੇ ਕੀ ਚੱਲ ਰਿਹਾ ਹੈ, ਇਸ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।

ਇਸ ਦੌਰਾਨ ਕਿਆਰਾ ਦੀ ਇੱਕ ਹੋਰ ਫ਼ਿਲਮ ਜੁਗ ਜੁਗ ਜੀਓ ਦਾ ਟ੍ਰੇਲਰ ਆ ਗਿਆ ਹੈ। ਫ਼ਿਲਮ ਦੇ ਨਿਰਮਾਤਾ ਕਰਨ ਜੌਹਰ, ਵਰੁਣ ਧਵਨ ਅਤੇ ਕਿਆਰਾ ਅਡਵਾਨੀ ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਇਕੱਠੇ ਹੋਏ ਸਨ। ਇਸ ਫ਼ਿਲਮ ਵਿਚ ਵਿਆਹੁਤਾ ਜ਼ਿੰਦਗੀ ਬਾਰੇ ਹੀ ਦਿਖਾਇਆ ਗਿਆ ਹੈ। ਟ੍ਰੇਲਰ ਮੁਤਾਬਕ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦਾ ਤਲਾਕ ਲੈਣ ਜਾ ਰਹੇ ਹਨ।

Image Source: Instagram

ਅਜਿਹੇ 'ਚ ਇਹ ਜ਼ਰੂਰੀ ਸੀ ਕਿ ਕਿਆਰਾ ਤੋਂ ਉਸ ਦੇ ਅਸਲ ਜੀਵਨ ਦੇ ਵਿਆਹ ਬਾਰੇ ਪੁੱਛਿਆ ਜਾਵੇ। ਪ੍ਰੈੱਸ ਕਾਨਫਰੰਸ 'ਚ ਜਦੋਂ ਕਿਆਰਾ ਤੋਂ ਉਸ ਦੇ ਵਿਆਹ ਦੀ ਯੋਜਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਂ ਵਿਆਹ ਤੋਂ ਬਿਨਾਂ ਚੰਗੀ ਤਰ੍ਹਾਂ ਸੈਟਲ ਹੋ ਸਕਦੀ ਹਾਂ, ਠੀਕ ਹੈ? ਮੈਂ ਚੰਗੀ ਤਰ੍ਹਾਂ ਸੈਟਲ ਹਾਂ, ਕੰਮ ਕਰ ਰਿਹਾ ਹਾਂ, ਕਮਾ ਰਿਹਾ ਹਾਂ ਅਤੇ ਖੁਸ਼ ਹਾਂ।

Sidharth Malhotra, Kiara Advani 'break-up' after 'dating' for years Image Source: Instagram

ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਵਿਆਹ ਦੇ ਸਵਾਲ 'ਤੇ ਦੋਵਾਂ ਨੇ ਚੁੱਪੀ ਧਾਰੀ ਹੋਈ ਹੈ।

ਇਹ ਜੋੜੀ ਪਹਿਲੀ ਵਾਰ ਫ਼ਿਲਮ 'ਸ਼ੇਰ ਸ਼ਾਹ' 'ਚ ਨਜ਼ਰ ਆਈ ਸੀ ਅਤੇ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਦੋਵਾਂ ਦੇ ਕਰੀਅਰ ਦੀ ਗੱਡੀ ਨੇ ਤੇਜ਼ੀ ਫੜ ਲਈ ਹੈ। ਦੋਵਾਂ ਦੀ ਝੋਲੀ ਕਈ ਫ਼ਿਲਮੀ ਪ੍ਰੋਜੈਕਟਸ ਹਨ।

ਹੋਰ ਪੜ੍ਹੋ : ਰੈਪਰ ਬਾਦਸ਼ਾਹ ਗਏ ਆਟੋ ‘ਚ, ਲੈ ਆਏ ਨਵੀਂ ‘ਲੈਂਬਰਗਿਨੀ’ ਕਾਰ, ਕੁਝ ਹਫਤੇ ਪਹਿਲਾ ਹੀ ਖਰੀਦੀ ਸੀ ਕਰੋੜਾਂ ਦੀ ਲਗਜ਼ਰੀ ਕਾਰ

You may also like