
ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਸੁਪਰ ਹਿੱਟ ਫ਼ਿਲਮ ਭੂਲ ਭੁੱਲਈਆ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਫ਼ਿਲਮ ਦੇ ਸਿਕਵਲ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੀ ਫ਼ਿਲਮ ਦੇ ਦੂਜੇ ਭਾਗ ਯਾਨੀ Bhool Bhulaiyaa 2 ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫ਼ਿਲਮ 20 ਮਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।
ਹੋਰ ਪੜ੍ਹੋ : ਫੋਟੋਗ੍ਰਾਫਰ ਨੇ ਸਾਰਾ ਅਲੀ ਖ਼ਾਨ ਨੂੰ ਮਾਰਿਆ ਧੱਕਾ, ਅਦਾਕਾਰਾ ਨੇ ਗੁੱਸੇ 'ਚ ਦਿੱਤੀ ਇਹ ਪ੍ਰਤੀਕਿਰਿਆ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਵੀ 'ਭੂਲ ਭੁੱਲਈਆ 2' 'ਚ ਕਾਰਤਿਕ ਆਰੀਅਨ ਨਾਲ ਨਜ਼ਰ ਆਉਣ ਵਾਲੀ ਹੈ। ਇਸ ਦੌਰਾਨ ਹੁਣ ਕਿਆਰਾ ਅਡਵਾਨੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ 'ਭੂਲ ਭੁਲੱਈਆ 2' ਦਾ ਇੰਤਜ਼ਾਰ ਕਰ ਰਹੇ ਫੈਨਜ਼ ਕਾਫੀ ਖੁਸ਼ ਹੋ ਜਾਣਗੇ। ਫ਼ਿਲਮ 'ਚ ਕਿਆਰਾ ਅਡਵਾਨੀ ਕਿਸ ਤਰ੍ਹਾਂ ਦੀ ਨਜ਼ਰ ਆਵੇਗੀ ਅਤੇ ਕਿਵੇਂ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ, ਇਸ ਦਾ ਖੁਲਾਸਾ ਹੋ ਗਿਆ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਥੋੜ੍ਹਾ ਡਰ ਜਾਵੋਗੇ। ਕਿਉਂਕਿ ਇਸ ਫ਼ਿਲਮ 'ਚ ਕਿਆਰਾ ਅਡਵਾਨੀ ਤੁਹਾਨੂੰ ਹਸਾਉਣ ਦੇ ਨਾਲ-ਨਾਲ ਡਰਾਉਣ ਵਾਲੀ ਵੀ ਹੈ।
![Kiara Advani pays obeisance at Golden Temple in Amritsar [See Pictures]](https://wp.ptcpunjabi.co.in/wp-content/uploads/2022/04/Kiara-Advani-pays-obeisance-at-Golden-Temple-in-Amritsar-See-Pictures-3.jpg)
ਕਿਆਰਾ ਅਡਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ 'ਤੇ ਆਪਣੇ ਕਿਰਦਾਰ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖੀ ਹੈ, ਜਿਸ ਤੋਂ ਤੁਸੀਂ ਭੁੱਲ ਭੁੱਲਈਆ 2 ਵਿੱਚ ਉਸਦੇ ਕਿਰਦਾਰ ਬਾਰੇ ਸਭ ਕੁਝ ਸਮਝ ਜਾਓਗੇ- ‘ਤਾਂ ਆਓ ਮਿਲੋ ਰੀਤ ਨੂੰ ...ਮੂਰਖ ਨਾ ਬਣੋ...ਉਹ ਇੰਨੀ ਮਿੱਠੀ ਨਹੀਂ ਹੈ’। ਇਸ ਲੁੱਕ ‘ਚ ਦੇਖ ਸਕਦੇ ਹੋ ਕਿਆਰਾ ਦੇ ਸਿਰ ਉੱਤੇ ਸ਼ੈਤਾਨ ਦਾ ਕਾਲੇ ਰੰਗ ਦਾ ਹੱਥ ਰੱਖਿਆ ਨਜ਼ਰ ਆ ਰਿਹਾ ਹੈ। ਜੋ ਕਿ ਤੁਹਾਨੂੰ ਡਰਾ ਦੇਵੇਗਾ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਫ਼ਿਲਮ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram