ਚਾਹ ਤੇ ਕੌਫੀ ਦਾ ਬਿੱਲ ਦੇਖ ਕੇ ਹੱਕੇ-ਬੱਕੇ ਰਹਿ ਗਏ ਕੀਕੂ ਸ਼ਾਰਦਾ, ਬਿੱਲ ਦੀ ਰਕਮ ਜਾਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Written by  Rupinder Kaler   |  September 05th 2019 11:26 AM  |  Updated: September 05th 2019 11:26 AM

ਚਾਹ ਤੇ ਕੌਫੀ ਦਾ ਬਿੱਲ ਦੇਖ ਕੇ ਹੱਕੇ-ਬੱਕੇ ਰਹਿ ਗਏ ਕੀਕੂ ਸ਼ਾਰਦਾ, ਬਿੱਲ ਦੀ ਰਕਮ ਜਾਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਕਮੇਡੀਅਨ ਕੀਕੂ ਸ਼ਾਰਦਾ ਦੀ ਕਮੇਡੀ ਸਭ ਨੂੰ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ, ਪਰ ਇਸ ਵਾਰ ਕੀਕੂ ਸ਼ਾਰਦਾ ਨਾਲ ਅਜਿਹਾ ਕੁਝ ਹੋਇਆ ਹੈ ਕਿ ਉਹ ਹੱਕੇ ਬੱਕੇ ਰਹਿ ਗਏ ਹਨ । ਕੀਕੂ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਹੜੀ ਕਿ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ । ਕੀਕੂ ਨੇ ਇਸ ਪੋਸਟ ਰਾਹੀਂ ਆਪਣੀ ਚਾਹ ਤੇ ਕੌਫੀ ਦਾ ਬਿੱਲ ਸ਼ੇਅਰ ਕੀਤਾ ਹੈ ।

https://www.instagram.com/p/B0VFzW8jfoS/

ਕੀਕੂ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਮੈਨੂੰ ਇੱਕ ਕੱਪ ਕੌਫੀ ਤੇ ਚਾਹ ਲਈ 78,650 ਰੁਪਏ ਦਾ ਬਿਲ ਚੁਕਾਉਣਾ ਪਿਆ, ਮੈਂ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਨਹੀਂ ਚਾਹੁੰਦਾ ਕਿਉਂਕਿ ਮਹਿੰਗਾਈ ਹੀ ਏਨੀਂ ਵੱਧ ਗਈ ਹੈ’ । ਜੇਕਰ ਇਸ ਪੈਸੇ ਨੂੰ ਭਾਰਤੀ ਕਰੰਸੀ ਵਿੱਚ ਕਨਵਰਟ ਕੀਤਾ ਜਾਵੇ ਤਾਂ ਇਹ 400 ਰੁਪਏ ਬਣਦੇ ਹਨ ।

https://twitter.com/kikusharda/status/1168835838819520514

ਕੀਕੂ ਸ਼ਾਰਦਾ ਭਾਰਤ ਵਾਪਿਸ ਆ ਗਏ ਹਨ । ਪਰ ਸੋਸ਼ਲ ਮੀਡੀਆ ’ਤੇ ਉਹਨਾਂ ਦੀ ਇਸ ਪੋਸਟ ਤੇ ਧੜਾ ਧੜ ਕਮੈਂਟ ਹੋ ਰਹੇ ਹਨ । ਤੁਸੀਂ ਬਿੱਲ ’ਤੇ ਦੇਖ ਸਕਦੇ ਹੋ ਕਿ ਕੀਕੂ ਨੂੰ ਇੱਕ ਕੱਪ ਚਾਹ ਲਈ 30 ਹਜ਼ਾਰ ਰੁਪਏ ਤੇ ਇੱਕ ਕੱਪ ਕੈਪੇਚੀਨੋ ਲਈ 35 ਹਜ਼ਾਰ ਰੁਪਏ ਦੇਣੇ ਪਏ ਹਨ ।

https://twitter.com/RahulBose1/status/1153262517961003010

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਬਾਲੀਵੁੱਡ ਅਦਾਕਾਰ ਰਾਹੁਲ ਬੌਸ ਨਾਲ ਵੀ ਵਾਪਰੀ ਸੀ । ਉਹਨਾਂ ਨੂੰ ਇੱਕ ਕੇਲੇ ਲਈ 442 ਰੁਪਏ ਦਾ ਬਿਲ ਭਰਨਾ ਪਿਆ ਸੀ ਉਹ ਵੀ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network