ਤਨਜ਼ਾਨੀਆ ਦੇ ਭੈਣ-ਭਰਾ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਬੁਖ਼ਾਰ, ਜੱਸ ਮਾਣਕ ਤੇ ਕਾਕੇ ਦੇ ਗੀਤਾਂ ਉੱਤੇ ਬਣਾਈਆਂ ਵੀਡੀਓਜ਼

Written by  Lajwinder kaur   |  February 08th 2022 10:12 AM  |  Updated: February 08th 2022 10:14 AM

ਤਨਜ਼ਾਨੀਆ ਦੇ ਭੈਣ-ਭਰਾ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਬੁਖ਼ਾਰ, ਜੱਸ ਮਾਣਕ ਤੇ ਕਾਕੇ ਦੇ ਗੀਤਾਂ ਉੱਤੇ ਬਣਾਈਆਂ ਵੀਡੀਓਜ਼

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਟੈਲੇਂਟ ਹੋਣ ਨਾਲ ਤੁਹਾਨੂੰ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਮਿਲਦੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਦੇ ਭੈਣ-ਭਰਾ ਦੀ ਜੋੜੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਕੀ ਤੁਹਾਨੂੰ ਤਨਜ਼ਾਨੀਆ ਦੇ ਭਰਾ-ਭੈਣ ਦੀ ਜੋੜੀ ਯਾਦ ਹੈ? ਜਿਸ ਨੇ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਦੇ ਕਈ ਗੀਤਾਂ ਉੱਤੇ  ਰੀਲਾਂ ਬਣਾ ਕੇ ਖੂਬ ਤਾਰੀਫਾਂ ਬਟੋਰੀਆਂ ਸਨ। ਕਾਇਲੀ ਪੌਲ kili paul ਨੇ ਆਪਣੀ ਭੈਣ ਨੀਮਾ ਦੇ ਨਾਲ ਪੰਜਾਬੀ ਗੀਤਾਂ ਉੱਤੇ ਲਿਪਸਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਵਾਂ ਦੀਆਂ ਇਹ ਵੀਡੀਓਜ਼ ਦੇਖ ਕੇ ਆਪ ਮੁਹਾਰੇ ਮੂੰਹ ਤੋਂ ਨਿਕਲਦਾ ਹੈ ਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ ।

ਹੋਰ ਪੜ੍ਹੋ : ਵ੍ਹਾਈਟ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਅਦਾਵਾਂ ਦੇ ਨਾਲ ਅਦਾਕਾਰਾ ਨੀਰੂ ਬਾਜਵਾ ਨੇ ਲੁੱਟਿਆ ਮੇਲਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

kili paul

ਕਾਇਲੀ ਪੌਲ ਨੇ ਪੰਜਾਬੀ ਗੀਤਾਂ ਉੱਤੇ ਆਪਣੀ ਦੋ ਸ਼ਾਨਦਾਰ ਵੀਡੀਓਜ਼ ਬਣਾਈਆਂ ਨੇ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਇਹ ਦੋ ਵੀਡੀਓ ਸ਼ੇਅਰ ਕੀਤੀਆਂ ਨੇ। ਇੱਕ ਵੀਡੀਓ ‘ਚ ਉਹ ਜੱਸ ਮਾਣਕ Jass Manak ਦੇ ਗੀਤ Rabb Wangu ਉੱਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਗੀਤ ਪੰਜਾਬੀ ਫ਼ਿਲਮ ਸਿਕੰਦਰ 2 ਦਾ ਹੈ। ਦੂਜੀ ਵੀਡੀਓ ‘ਚ ਉਹ ਆਪਣੀ ਭੈਣ ਦੇ ਨਾਲ ਕਾਕੇ ਦੇ ਗੀਤ Temporary Pyar ਉੱਤੇ ਸ਼ਾਨਦਾਰ ਪ੍ਰਫਾਰਮੈਂਸ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ (Kaka Song -Temporary Pyar )। ਇਹ ਵੀਡੀਓਜ਼ ਦੇਖਕੇ ਲੋਕ ਉਸ ਦੇ ਟੈਲੇਂਟ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਨ੍ਹਾਂ ਦੋਵੇਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Kili Paul made cute video on raataan lambiyan song

ਹੋਰ ਪੜ੍ਹੋ : Mrs Universal Queen 2021 : ਮਾਡਲ ਭਾਰਤੀ ਮੋਂਗਾ ਨੇ ਸੁੰਦਰਤਾ ਮੁਕਾਬਲਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ, ਰੌਸ਼ਨ ਕੀਤਾ ਪੰਜਾਬੀਆਂ ਦਾ ਨਾਂਅ

ਕਾਇਲੀ ਪੌਲ ਇਸ ਤੋਂ ਪਹਿਲਾਂ ‘ਰਾਤਾਂ ਲੰਬੀਆ’ ਕਰਕੇ ਖੂਬ ਸੁਰਖੀਆਂ ‘ਚ ਆਇਆ ਸੀ। ਉਸ ਦੇ ਟੈਲੇਂਟ ਦੀ ਤਾਰੀਫ ਗਾਇਕ ਜੁਬਿਨ ਨੌਟਿਆਲ ਤੇ ਅਭਿਨੇਤਾ ਸਿਧਾਰਥ ਮਲਹੋਤਰਾ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਗੁਰੂ ਰੰਧਾਵਾ ਦੇ ਗੀਤ ਡਾਂਸ ਮੇਰੀ ਰਾਣੀ ਤੇ ਵੀ ਡਾਂਸ ਵੀਡੀਓ ਬਣਾ ਚੁੱਕਿਆ ਹੈ। ਜਿਸ ਕਰਕੇ ਗੁਰੂ ਰੰਧਾਵਾ ਨੇ ਵੀ ਖੂਬ ਤਾਰੀਫ ਕੀਤੀ ਸੀ।

 

View this post on Instagram

 

A post shared by Kili Paul (@kili_paul)

 

 

View this post on Instagram

 

A post shared by Kili Paul (@kili_paul)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network