ਮਿਸ ਪੂਜਾ ਅਤੇ ਗੀਤਾ ਜ਼ੈਲਦਾਰ ਦਾ ਗੀਤ ‘ਕਿੱਲਰ ਰਕਾਨ’ ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | July 25, 2020

ਗੀਤਾ ਜ਼ੈਲਦਾਰ ਅਤੇ ਮਿਸ ਪੂਜਾ ਦਾ ਗੀਤ ‘ਕਿੱਲਰ ਰਕਾਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੀਤਾ ਜ਼ੈਲਦਾਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਨੇ । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਕੁੜੀ ਦੇ ਹੁਸਨ ਦੀ ਗੱਲ ਕੀਤੀ ਗਈ ਹੈ । ਜਿਸ ਨੂੰ ਮੁਟਿਆਰ ‘ਚ ਇੱਕ ਕਮੀ ਦਿਖਾਈ ਦੇ ਰਹੀ ਸੀ ਉਹ ਇਹ ਕਿ ਉਸ ਦੇ ਪੈਰਾਂ ‘ਚ ਝਾਂਜਰਾ ਨਹੀਂ ਸਨ ।


ਪਰ ਇਹ ਝਾਂਜਰਾਂ ਕੁੜੀ ਲੈਣ ਨੂੰ ਤਿਆਰ ਨਹੀਂ ਹੁੰਦੀ। ਪਰ ਆਖਿਰਕਾਰ ਗੱਭਰੂ ਕੁੜੀ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿੰਦਾ ਹੈ ਅਤੇ ਕੁੜੀ ਝਾਂਜਰਾ ਲੈਣ ਲਈ ਤਿਆਰ ਹੋ ਜਾਂਦੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/CDDqdQsg0XR/

ਗੀਤਾ ਜ਼ੈਲਦਾਰ ਅਤੇ ਮਿਸ ਪੂਜਾ ਇਸ ਗੀਤ ਦੀ ਫੀਚਰਿੰਗ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੀਤਾ ਜ਼ੈਲਦਾਰ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ‘ਪਿੰਕ ਸੂਟ ਦਾ ਪਹੁੰਚਾ ਚੁੱਕ ਚੁੱਕ ਕੇ’ , ‘ਰੌਂਗ ਡਿਸੀਜ਼ਨ’ ਸਣੇ ਕਈ ਗੀਤ ਸ਼ਾਮਿਲ ਹਨ ।

https://www.instagram.com/p/CC-LPTug4KM/

ਮਿਸ ਪੂਜਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਅਜਿਹਾ ਹੋਵੇਗਾ ਜਿਸ ਨੇ ਮਿਸ ਪੂਜਾ ਦੇ ਨਾਲ ਗੀਤ ਨਾ ਕੀਤੇ ਹੋਣ । ਉਨ੍ਹਾਂ ਨੇ ਇੱਕ ਤੋਂ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

0 Comments
0

You may also like