Advertisment

ਕਿਮ ਸ਼ਰਮਾ ਅਤੇ ਲਿਏਂਡਰ ਪੇਸ ਦੋਸਤ ਦੇ ਵਿਆਹ ‘ਚ ਖੂਬ ਮਸਤੀ ਕਰਦੇ ਆਏ ਨਜ਼ਰ, ਦੇਖੋ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ

author-image
By Lajwinder kaur
New Update
ਕਿਮ ਸ਼ਰਮਾ ਅਤੇ ਲਿਏਂਡਰ ਪੇਸ ਦੋਸਤ ਦੇ ਵਿਆਹ ‘ਚ ਖੂਬ ਮਸਤੀ ਕਰਦੇ ਆਏ ਨਜ਼ਰ, ਦੇਖੋ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ
Advertisment
ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ Kim Sharma ਅਤੇ ਟੈਨਿਸ ਸਟਾਰ
Advertisment
ਲਿਏਂਡਰ ਪੇਸ ਦਾ ਪਿਆਰ ਏਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਪਿਛੇ ਜਿਹੇ ਦੋਵਾਂ ਇਕੱਠੇ ਅਮਰੀਕਾ 'ਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਸੀ। ਦੋਵਾਂ ਨੂੰ ਕਈ ਈਵੈਂਟਸ 'ਚ ਇਕੱਠੇ ਦੇਖਿਆ ਜਾ ਚੁੱਕਾ ਹੈ। ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ ਛੁੱਟੀਆਂ ਮਨਾਉਣ ਦੀ ਗੱਲ ਹੋਵੇ ਜਾਂ ਪਾਰਟੀ 'ਚ ਧਮਾਲ ਮਚਾਉਣ ਦੀ, ਇਨ੍ਹਾਂ ਦੀ ਜੋੜੀ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਇਸ ਸਮੇਂ ਇਸ ਜੋੜੇ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦਰਅਸਲ, ਹਾਲ ਹੀ ਵਿੱਚ ਕਿਮ ਸ਼ਰਮਾ ਅਤੇ ਲਿਏਂਡਰ ਪੇਸ ਇੱਕ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਏ ਹਨ। ਇਸ ਦੌਰਾਨ ਦੋਹਾਂ ਨੇ ਕਾਫੀ ਤਸਵੀਰਾਂ ਕਲਿੱਕ ਕੀਤੀਆਂ ਹਨ ਜੋ ਹੁਣ ਚਰਚਾ ‘ਚ ਬਣੀਆਂ ਹੋਈਆਂ ਨੇ। kim sharma and Leander Paes pics ਹੋਰ ਪੜ੍ਹੋ : ਬੋਰਿੰਗ ਡੇਅ’ 'ਤੇ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਬਣਾਇਆ ਮਜ਼ੇਦਾਰ ਵੀਡੀਓ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ ਤਸਵੀਰਾਂ ਵਿੱਚ ਕਿਮ ਸ਼ਰਮਾ ਅਤੇ ਲਿਏਂਡਰ ਪੇਸ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਕਿਮ ਸ਼ਰਮਾ ਨੇ ਸੰਤਰੀ ਰੰਗ ਦੇ ਲਹਿੰਗਾ ਦੇ ਨਾਲ ਕੁੰਦਨ ਅਤੇ ਮੋਤੀਆਂ ਨਾਲ ਬਣੇ ਗਹਿਣੇ ਕੈਰੀ ਕੀਤੇ ਹਨ। ਇਸ ਲਈ ਜਦੋਂ ਕਿ ਲਿਏਂਡਰ ਪੇਸ ਕਰੀਮ ਰੰਗ ਦੇ ਕੁੜਤੇ ਪਜਾਮੇ ਅਤੇ ਰੰਗੀਨ ਸਫਾ ਵਿੱਚ ਨਜ਼ਰ ਆ ਰਹੇ ਹਨ।
Advertisment
ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਪਿਆਰੀ ਜਿਹੀ ਲਵ ਸਟੋਰੀ kim sharma and lendr peas ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਿਮ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ, 'ਵਿਆਹ ਦਾ ਮਜ਼ਾ...'। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਪਰਫੈਕਟ ਕਪਲ ਦਾ ਟੈਗ ਦੇ ਰਹੇ ਹਨ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਤੇ ਕਮੈਂਟ ਆ ਚੁੱਕੇ ਹਨ। ਕਿਮ ਸ਼ਰਮਾ ਅਤੇ ਲਿਏਂਡਰ ਪੇਸ ਨੇ ਅਜੇ ਤੱਕ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਵਾਲੀ ਉਨ੍ਹਾਂ ਦੀ ਹਰ ਤਸਵੀਰ ਸਾਫ਼ ਦਰਸਾਉਂਦੀ ਹੈ ਕਿ ਦੋਵੇਂ ਇੱਕ ਦੂਜੇ ਨੂੰ ਕਿੰਨਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ। ਦੱਸ ਦਈਏ ਕਿਮ ਸ਼ਰਮਾ ਨੇ ਮੋਹਬਤੇਂ’ ਦੇ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ‘ਚ ਵੀ ਨਜ਼ਰ ਆਈ।  
 
View this post on Instagram
 

A post shared by Kimi Sharma (@kimsharmaofficial)

Advertisment

Stay updated with the latest news headlines.

Follow us:
Advertisment
Advertisment
Latest Stories
Advertisment