ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਵਾਲੀ ਕਿਮੀ ਕਾਟੇਕਰ ਦਾ ਹੈ ਅੱਜ ਜਨਮ ਦਿਨ, ਫ਼ਿਲਮਾਂ ਤੋਂ ਦੂਰੀ ਬਣਾ ਕੇ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

Written by  Rupinder Kaler   |  December 11th 2019 12:04 PM  |  Updated: December 11th 2019 12:04 PM

ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਵਾਲੀ ਕਿਮੀ ਕਾਟੇਕਰ ਦਾ ਹੈ ਅੱਜ ਜਨਮ ਦਿਨ, ਫ਼ਿਲਮਾਂ ਤੋਂ ਦੂਰੀ ਬਣਾ ਕੇ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

ਅਮਿਤਾਭ ਬੱਚਨ ਦੀ ਫ਼ਿਲਮ ‘ਹਮ’ ਵਿੱਚ ਦਿਖਾਈ ਦੇਣ ਵਾਲੀ ਹੀਰੋਇਨ ‘ਜੁਮਾ ਚੁੰਮਾ’ ਗਰਲ ਯਾਨੀ ਕਿਮੀ ਕਾਟੇਕਰ ਦਾ ਅੱਜ ਜਨਮ ਦਿਨ ਹੈ । ਕਿਮੀ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੀ ਹੈ । ਕਿਮੀ ਕਾਟੇਕਰ 80 ਤੇ 90 ਦੇ ਦਹਾਕੇ ਦੀਆਂ ਸਭ ਤੋਂ ਬੋਲਡ ਹੀਰੋਰਿਨਾਂ ਵਿੱਚੋਂ ਇੱਕ ਸੀ । ਕਿਮੀ ਨੇ 1985 ਵਿੱਚ ਆਈ ਫ਼ਿਲਮ ‘ਪੱਥਰ ਦਿਲ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਵਿੱਚ ਕਿਮੀ ਨੇ ਸਾਈਡ ਰੋਲ ਕੀਤਾ ਸੀ ।

ਇਸ ਤੋਂ ਬਾਅਦ ਕਿਮੀ ਨੇ ਫ਼ਿਲਮ 'Adventures of Tarzan' ਲੀਡ ਰੋਲ ਵਿੱਚ ਦਿਖਾਈ ਦਿੱਤੀ ਸੀ । ਇਹ ਫ਼ਿਲਮ ਬਾਕਸ ਆਫ਼ਿਸ ਤੇ ਭਾਵੇਂ ਫਲਾਪ ਸਾਬਿਤ ਹੋਈ ਪਰ ਇਸ ਨਾਲ ਕਿਮੀ ਨੂੰ ਇੱਕ ਪਹਿਚਾਣ ਮਿਲ ਗਈ ਸੀ ।ਇਸ ਫ਼ਿਲਮ ਤੋਂ ਬਾਅਦ ਕਿਮੀ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ।1991 ਵਿੱਚ ਆਈ ਫ਼ਿਲਮ ‘ਹਮ’ ਕਿਮੀ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸੀ ।

ਪਰ ਇਸ ਦੇ ਨਾਲ ਹੀ ਕਿਮੀ ਨੇ ਇਸ ਫ਼ਿਲਮ ਤੋਂ ਬਾਅਦ ਆਪਣੇ ਆਪ ਨੂੰ ਫ਼ਿਲਮਾਂ ਤੋਂ ਦੂਰ ਕਰ ਲਿਆ ਸੀ । ਕਿਮੀ ਦੀ ਆਖਰੀ ਫ਼ਿਲਮ ‘ਹਮਲਾ’ ਸੀ ਜਿਹੜੀ ਕਿ 1992 ਵਿੱਚ ਰਿਲੀਜ਼ ਹੋਈ ਸੀ । ਕਿਮੀ ਨੇ ਯਸ਼ ਚੋਪੜਾ ਦੀ ਫ਼ਿਲਮ ਪਰੰਪਰਾ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ । ਫ਼ਿਲਮਾਂ ਤੋਂ ਦੂਰੀ ਬਣਾ ਕੇ ਕਿਮੀ ਨੇ ਫੋਟੋਗ੍ਰਾਫਰ ਤੇ ਐਡ ਮੇਕਰ ਸ਼ਾਂਤਨੁ ਸ਼ੌਰੀ ਨਾਲ ਵਿਆਹ ਕਰ ਲਿਆ ।

ਵਿਆਹ ਤੋਂ ਬਾਅਦ ਕਿਮੀ ਮੇਲਬੋਰਨ ਸੈਟਲ ਹੋ ਗਈ ਸੀ । ਕਿਮੀ ਦਾ ਇੱਕ ਬੇਟਾ ਸਿਧਾਰਥ ਵੀ ਹੈ । ਕੁਝ ਸਮੇਂ ਤੋਂ ਬਾਅਦ ਕਿਮੀ ਪੂਣੇ ਰਹਿਣ ਲੱਗ ਗਈ ਸੀ । ਕਿਮੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਪੂਣੇ ਵਿੱਚ ਰਹਿਣ ਦਾ ਕਾਰਨ ਉਸ ਦੇ ਬੇਟੇ ਦੀ ਬਿਮਾਰੀ ਹੈ । ਕਿਮੀ ਹੁਣ ਕਦੇ ਕਦੇ ਬਾਲੀਵੁੱਡ ਦੀਆਂ ਪਾਰਟੀਆਂ ਵਿੱਚ ਨਜ਼ਰ ਆ ਜਾਂਦੀ ਹੈ ਤੇ ਹੋ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network