ਲੰਮੇ ਅਰਸੇ ਤੋਂ ਬਾਅਦ ਕਿਮੀ ਵਰਮਾ ਇਸ ਪੰਜਾਬੀ ਫ਼ਿਲਮ ’ਚ ਆਵੇਗੀ ਨਜ਼ਰ...!

Written by  Rupinder Kaler   |  August 28th 2019 01:23 PM  |  Updated: August 28th 2019 01:23 PM

ਲੰਮੇ ਅਰਸੇ ਤੋਂ ਬਾਅਦ ਕਿਮੀ ਵਰਮਾ ਇਸ ਪੰਜਾਬੀ ਫ਼ਿਲਮ ’ਚ ਆਵੇਗੀ ਨਜ਼ਰ...!

ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਜੱਸੀ ਗਿੱਲ, ਰਣਜੀਤ ਬਾਵਾ, ਜਸਵਿੰਦਰ ਭੱਲਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਤਾਨੀਆ ਤੇ ਆਰੂਸ਼ੀ ਸ਼ਰਮਾ ਵਿੱਚ ਇਸ ਫ਼ਿਲਮ ਵਿੱਚ ਨਜ਼ਰ ਆਉਣਗੀਆਂ । ਇਸ ਸਭ ਦੇ ਚਲਦੇ ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਇਸ ਫ਼ਿਲਮ ਵਿੱਚ ਇੱਕ ਹੋਰ ਅਦਾਕਾਰਾ ਦੀ ਐਂਟਰੀ ਹੋ ਗਈ ਹੈ, ਜੀ ਹਾਂ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੀ ਹੈ ।

https://www.instagram.com/p/B0l49z2AoAB/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਮੀ ਵਰਮਾ ਨੇ ਪੰਜਾਬੀ ਇੰਡਸਟਰੀ ਵਿੱਚ ਮਨਮੋਹਨ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਨਸੀਬੋ ਨਾਲ ਕਦਮ ਰੱਖਿਆ ਸੀ । ਕਿਮੀ ਦੀ ਆਖਰੀ ਫ਼ਿਲਮ ਅੱਜ ਦੇ ਰਾਂਝੇ ਸੀ । ਇਸ ਫ਼ਿਲਮ ਨੂੰ ਵੀ ਮਨਮੋਹਨ ਸਿੰਘ ਨੇ ਡਾਇਰੈਕਟ ਕੀਤਾ ਸੀ ।

https://www.instagram.com/p/B0TiIljAd-l/

ਕਿਮੀ 7 ਸਾਲਾ ਦੇ ਲੰਮੇ ਅਰਸੇ ਤੋਂ ਬਾਅਦ ‘ਡੈਡੀ ਕੂਲ ਮੁੰਡੇ ਫੂਲ-2’ ਵਿੱਚ ਨਜ਼ਰ ਆਵੇਗੀ । ਕਿਮੀ ਨੇ ਮੌਜੂਦਾ ਸਮਂੇ ਵਿੱਚ ਅਮਰੀਕਾ ਵਿੱਚ ਰਹਿ ਰਹੀ ਹੈ । ਉਹ ਇੱਥੇ ਇੱਕ ਟੀਵੀ ਪ੍ਰੋਗਰਾਮ ਨੂੰ ਹੋਸਟ ਕਰਦੀ ਹੈ । ਇਸ ਤੋਂ ਇਲਾਵਾ ਕਿਮੀ ਹੋਰ ਵੀ ਕਈ ਕੰਮ ਕਰ ਰਹੀ ਹੈ ।

https://www.instagram.com/p/Bz0uNjqA5N8/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network