Advertisment

ਕਿੰਮੀ ਵਰਮਾ ਨੇ ਸਾਂਝੀ ਕੀਤੀ ਆਪਣੇ ਵਿਆਹ ਵਾਲੇ ਦਿਨ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

author-image
By Shaminder
New Update
ਕਿੰਮੀ ਵਰਮਾ ਨੇ ਸਾਂਝੀ ਕੀਤੀ ਆਪਣੇ ਵਿਆਹ ਵਾਲੇ ਦਿਨ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Advertisment
ਕਿੰਮੀ ਵਰਮਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਬੇੱਸ਼ਕ ਅੱਜ ਇਹ ਅਦਾਕਾਰਾ ਪਾਲੀਵੁੱਡ ਤੋਂ ਦੂਰ ਹੈ । ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਸੋਸ਼ਲ ਮੀਡੀਆ ‘ਤੇ ਗੱਲਾਂ ਸਾਂਝੀਆ ਕਰਦੇ ਰਹਿੰਦੇ ਨੇ । ਭਾਵੇਂ ਉਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਹੋਣ ਜਾਂ ਫਿਰ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਬਾਰੇ । ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਵਿਆਹ ਦੀ ਵਰੇ੍ਹਗੰਢ ਮਨਾਈ ਸੀ ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । https://www.instagram.com/p/CBg8hFVjPcm/ ਉਨ੍ਹਾਂ ਨੇ ਮੁੜ ਤੋਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਨੇ ਅਤੇ ਆਪਣੇ ਵਿਆਹ ਵਾਲੇ ਦਿਨ ਮਹਿੰਦੀ ਦੀ ਰਸਮ ਦੀ ਤਸਵੀਰ ਸਾਂਝੀ ਕੀਤੀ ਹੈ । ਇਨ੍ਹਾਂ ਬਿਹਤਰੀਨ ਪਲਾਂ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ‘ਮਹਿੰਦੀ ਵਿਆਹ ਵਾਲੇ ਦਿਨ ਖੂਬਸੂਰਤ ਯਾਦ’। ਇਸ ਤਸਵੀਰ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B9nCUcaAl3_/ ਕਿੰਮੀ ਵਰਮਾ ਦੀ ਪਾਲੀਵੁੱਡ ਦੀਆਂ ਫ਼ਿਲਮਾਂ ‘ਚ ਐਂਟਰੀ ਦੀ ਗੱਲ ਕਰੀਏ ਤਾਂ ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿੰਮੀ ਵਰਮਾ ਦੇ ਘਰ ਆਉਂਦੇ ਸਨ । ਉਨ੍ਹਾਂ ਨੇ ਹੀ ਕਿੰਮੀ ਦੇ ਚਿਹਰੇ ਨੂੰ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਪ੍ਰੇਰਿਆ । ਜਦੋਂ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਸੀਬੋ ਲਈ ਆਫ਼ਰ ਮਿਲਿਆ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ । https://www.instagram.com/p/CByA4xrDbfS/ ਉਨ੍ਹਾਂ ਨੇ ਹਰਭਜਨ ਮਾਨ ਨਾਲ ਕਈ ਫ਼ਿਲਮਾਂ ਕੀਤੀਆਂ । ‘ਅਸਾਂ ਨੂੰ ਮਾਣ ਵਤਨਾਂ ਦਾ’,ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ,ਕਹਿਰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment