ਪੰਜਾਬੀ ਗਾਇਕ ਨੇ ਏਕਤਾ ਕਪੂਰ ਖਿਲਾਫ ਐਫਆਈਆਰ ਦਰਜ਼ ਕਰਨ ਦੀ ਕੀਤੀ ਮੰਗ

Written by  Rupinder Kaler   |  July 22nd 2020 04:59 PM  |  Updated: July 22nd 2020 04:59 PM

ਪੰਜਾਬੀ ਗਾਇਕ ਨੇ ਏਕਤਾ ਕਪੂਰ ਖਿਲਾਫ ਐਫਆਈਆਰ ਦਰਜ਼ ਕਰਨ ਦੀ ਕੀਤੀ ਮੰਗ

ਪੰਜਾਬੀ ਗਾਇਕ ਕਿੰਗ ਬਲਜੀਤ ਨੇ ਅੰਮ੍ਰਿਤਸਰ 'ਚ ਨਾਮਵਰ ਫਿਲਮ ਨਿਰਮਾਤਾ ਏਕਤਾ ਕਪੂਰ ਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਖ਼ਿਲਾਫ਼ ਅੰਮ੍ਰਿਤਸਰ ਦੇ ਸੀਜੀਐਮ ਦੀ ਅਦਾਲਤ 'ਚ ਕ੍ਰਿਮੀਨਲ ਸ਼ਿਕਾਇਤ ਦਰਜ ਕਰਕੇ ਭਾਰਤੀ ਫ਼ੌਜ ਦੀ ਵਰਦੀ ਦੇ ਅਪਮਾਨ ਸਬੰਧੀ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਕਪੂਰ ਵਲੋਂ ਵੈੱਬ ਸੀਰੀਜ਼ ਟ੍ਰਿਪਲ ਐਕਸ ਬਣਾਈ ਗਈ ਸੀ, ਜਿਸ ਵਿੱਚ ਏਕਤਾ ਕਪੂਰ ਨੇ ਦਿਖਾਇਆ ਸੀ ਕਿ ਇੱਕ ਆਰਮੀ ਮੈਨ ਦੀ ਪਤਨੀ ਆਪਣੇ ਕਿਸੇ ਦੋਸਤ ਨਾਲ ਰੰਗਰਲੀਆਂ ਮਨਾ ਰਹੀ ਹੁੰਦੀ ਹੈ, ਇਹ ਸੀਨ ਦੇਖਦੇ ਹੀ ਦੇਖਦੇ ਖੂਬ ਵਾਇਰਲ ਹੋ ਗਿਆ।

ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਉਸ ਦੇ ਪਤੀ ਦੀ ਤਾਂ ਉਹ ਬਾਰਡਰ ਤੇ ਆਪਣੀ ਡਿਊਟੀ ਦੇ ਰਿਹਾ ਹੈ। ਜਿਸ ਤੋਂ ਬਾਅਦ ਇਸ ਸੀਨ ਤੇ ਇੰਨਾ ਵਿਵਾਦ ਹੋਇਆ ਕਿ ਦੇਸ਼ ਦੇ ਹਰ ਆਰਮੀ ਮੈਨ ਨੇ ਏਕਤਾ ਕਪੂਰ ਨੂੰ ਖੂਬ ਲਾਹਣਤਾਂ ਪਾਈਆਂ , ਇਹ ਹੀ ਨਹੀਂ ਇਹ ਸਭ ਵੇਖਦੇ ਹੋਏ ਪੰਜਾਬੀ ਗਾਇਕ ਨੇ ਵੀ ਇਸ ਸਭ ਤੇ ਇਤਰਾਜ਼ ਜਤਾਇਆ ਹੈ ਅਤੇ ਅੰਮ੍ਰਿਤਸਰ ਵਿੱਚ ਏਕਤਾ ਕਪੁਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ।

https://www.instagram.com/p/CCskTlHAghB/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network