ਵਿਵਾਦਿਤ ਬਿਆਨ ਨੇ ਘੇਰਿਆ ਕਿਰਨ ਬੇਦੀ ਨੂੰ, ਸਿੱਖ ਹੋਣ ਦੇ ਬਾਵਜੂਦ ਸਿੱਖ ਦਾ ਹੀ ਉਡਾਇਆ ਮਜ਼ਾਕ

written by Lajwinder kaur | June 14, 2022

ਪਹਿਲੀ ਮਹਿਲਾ ਆਈ.ਪੀ.ਐਸ.ਆਫ਼ੀਸੀਅਰ ਰਹਿ ਚੁੱਕੀ ਅਤੇ ਪੁਡੂਚੇਰੀ ਦੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਜੋ ਕਿ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦ ‘ਚ ਆ ਗਈ ਹੈ। ਉਨ੍ਹਾਂ ਨੂੰ ਸਿੱਖਾਂ ਨੂੰ ਲੈ ਕੇ ਕੀਤੀ ਇੱਕ ਮਜ਼ਾਕੀਆ ਟਿੱਪਣੀ ਕਾਫੀ ਭਾਰੀ ਪੈ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕਿਰਨ ਬੇਦੀ ਨੂੰ ਖੂਬ ਟ੍ਰੋਲਰ ਕਰ ਰਹੇ ਨੇ ਤੇ ਯੂਜ਼ਰ ਉਨ੍ਹਾਂ ਨੂੰ ਗਿਆਨ ਦਾ ਪਾਠ ਪੜ੍ਹਾ ਰਹੇ ਹਨ। ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਿਰਨ ਬੇਦੀ ਤੋਂ ਲੋਕਾਂ ਨੂੰ ਇਸ ਤਰ੍ਹਾਂ ਦੀ ਟਿੱਪਣੀ ਦੀ ਉਮੀਦ ਨਹੀਂ ਸੀ।

ਹੋਰ ਪੜ੍ਹੋ : ਚਰਚਾ ਬਣਿਆ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਹਰ ਕੋਈ ਖਾ ਰਿਹਾ ਹੈ ਭੁਲੇਖਾ, ਪ੍ਰਸ਼ੰਸਕ ਖਿੱਚਵਾ ਰਹੇ ਨੇ ਤਸਵੀਰਾਂ

Netizens troll Kiran Bedi over '12 o' clock remark' [Watch Video] Image Source: Twitter
ਦੱਸ ਦਈਏ ਉਨ੍ਹਾਂ ਨੇ ਆਪਣੀ ' Fearless Governance' ਦੇ ਹਿੰਦੀ ਐਡੀਸ਼ਨ ਦੀ ਕਿਤਾਬ ਲਾਂਚ ਦੌਰਾਨ '12 ਵਜੇ' ਵਾਲੀ ਟਿੱਪਣੀ ਲਈ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ‘ਚ ਸਿੱਖਾਂ ਨੂੰ ਲੈ ਕੇ ਟਿੱਪਣੀ ਕੀਤੀ ਹੈ।

Kiran Bedi's '12 o' clock' remark enrages Sikh community [Watch Video] Image Source: Twitter
ਕਿਰਨ ਬੇਦੀ ਨੇ ਇੱਕ ਸਮਾਗਮ ਵਿੱਚ ਸਿੱਖਾਂ ‘ਤੇ 12 ਵਜੇ ਵਾਲਾ ਇੱਕ ਮਜ਼ਾਕ ਕੀਤਾ ਅਤੇ ਫਿਰ ਪੁੱਛਿਆ ਕਿ- ‘ਕੀ ਦਰਸ਼ਕਾਂ ਦੇ ਵਿੱਚ ਕੋਈ ਸਰਦਾਰ ਜੀ ਮੌਜੂਦ ਹਨ?’

Kiran Bedi's '12 o' clock' remark enrages Sikh community [Watch Video] Image Source: Twitter
ਭਾਰਤੀ ਸਮਾਜਿਕ ਕਾਰਕੁਨ ਕਿਰਨ ਬੇਦੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਲੋਕ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, "ਥੋੜੀ ਸ਼ਰਮ ਕਰੋ, ਕਿਰਨ ਬੇਦੀ।" ਦੂਜੇ ਯੂਜ਼ਰ ਨੇ ਲਿਖਿਆ ਹੈ-"ਭਾਜਪਾ ਦੀ ਕਿਰਨ ਬੇਦੀ, ਇੱਕ ਸੰਬੋਧਨ ਦੌਰਾਨ, ਸਿੱਖਾਂ 'ਤੇ '12 ਵਜੇ ਜੋਕ' ਕਰਦੀ ਹੈ ਅਤੇ ਇਹ ਵੀ ਕਹਿੰਦੀ ਹੈ ਕਿ "ਕੋਈ ਸਰਦਾਰ ਜੀ ਹੈ। ਇਹ ਉਸਦਾ ਬੌਧਿਕ ਪੱਧਰ ਹੈ। ਐਸਜੀਪੀਸੀ ਯਕੀਨੀ ਬਣਾਏ ਕਿ ਕੋਈ ਵੀ ਇਸ ਤਰ੍ਹਾਂ ਦੀ ਭਾਸ਼ਾ ਅਤੇ ਇਸ ਤਰ੍ਹਾਂ ਦੇ ਜੋਕ ਨਾ ਬਣਾਏ..."। ਆਰਟੀਕਲ ਲਿਖਣ ਤੱਕ ਕਿਰਨ ਬੇਦੀ ਨੇ ਇਸ ਬਿਆਨ ਉੱਤੇ ਆਪਣਾ ਕੋਈ ਪੱਖ ਪੇਸ਼ ਨਹੀਂ ਕੀਤਾ ਹੈ।

BJP’s @thekiranbedi during an address makes a ‘12 o clock Joke’ on Sikhs & also says “koi Sardar Ji hain”. This is her intellectual level. @SGPCAmritsar Ensure that no one gets away with this kind of language or subtle jokes on Sikhs.

You may also like