ਕੈਂਸਰ ਦਾ ਇਲਾਜ਼ ਕਰਵਾ ਰਹੀ ਕਿਰਨ ਖੇਰ ਦਾ ਬਿਮਾਰੀ ਕਾਰਨ ਹੋਇਆ ਇਸ ਤਰ੍ਹਾਂ ਦਾ ਹਾਲ, ਪਛਾਨਣਾ ਵੀ ਹੋਇਆ ਮੁਸ਼ਕਿਲ , ਵੀਡੀਓ ਵਾਇਰਲ

written by Rupinder Kaler | June 03, 2021

ਕਿਰਨ ਖੇਰ ਛੇ ਮਹੀਨਿਆਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਬੱਲਡ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਕਿਰਨ ਖੇਰ ਪਹਿਲੀ ਵਾਰ ਨਜ਼ਰ ਆਈ ਹੈ ।ਦਰਅਸਲ ਬੁੱਧਵਾਰ ਨੂੰ ਕਿਰਨ ਖੇਰ ਦੇ ਪੁੱਤਰ ਸਿਕੰਦਰ ਖੇਰ ਨੇ ਪ੍ਰਸ਼ੰਸਕਾਂ ਨਾਲ ਲਾਈਵ ਸੈਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਕਿਰਨ ਖੇਰ ਲਈ ਚਿੰਤਾ ਪ੍ਰਗਟਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੂੰ ਹਿਜ਼ਾਬ ਪਾਉਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਇਸ ਤਰ੍ਹਾਂ ਦਾ ਜਵਾਬ ਸਿਕੰਦਰ ਖੇਰ ਦੇ ਵੀਡੀਓ ਵਿਚ ਕਿਰਨ ਖੇਰ ਵੀ ਨਜ਼ਰ ਆਈ। ਉਨ੍ਹਾਂ ਦੇ ਸੱਜੇ ਹੱਥ ’ਚ ਪੱਟੀ ਬੰਨ੍ਹੀ ਹੋਈ ਦਿਖਾਈ ਦਿੱਤੀ। ਬੀਮਾਰ ਹੋਣ ਕਾਰਨ ਉਹ ਪਹਿਲਾਂ ਨਾਲੋਂ ਕਮਜ਼ੋਰ ਦਿਖਾਈ ਦੇ ਰਹੀ ਸੀ। ਹਾਲਾਂਕਿ ਕਿਰਨ ਖੇਰ ਦੇ ਚਿਹਰੇ ’ਤੇ ਮੁਸਕਾਨ ਸੀ ਤੇ ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਕੈਂਸਰ ਨਾਲ ਉਹ ਬਹਾਦੁਰੀ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਨ ਤੇ ਉਨ੍ਹਾਂ ਦੀ ਸਲਾਮਤੀ ਲਈ ਫੈਂਸ ਦਾ ਧੰਨਵਾਦ ਵੀ ਕੀਤਾ ਹੈ। ਵੀਡੀਓ ’ਚ ਅਨੁਪਮ ਖੇਰ ਵੀ ਨਜ਼ਰ ਆ ਰਹੇ ਹਨ। ਅਨੁਪਮ ਖੇਰ ਵੀਡੀਓ ’ਚ ਸੂਪ ਪੀਂਦੇ ਹੋਏ ਦਿਖਾਈ ਦੇ ਰਹੇ ਹਨ।

ਵੀਡੀਓ ਵਿਚ ਕਿਰਨ ਖੇਰ ਸਿਕੰਦਰ ਨੂੰ ਕਹਿੰਦੀ ਹੈ, ਕੁਝ ਮਹੀਨਿਆਂ ਵਿਚ 41 ਸਾਲ ਦੇ ਹੋ ਜਾਵੋਗੇ, ਇਸ ਲਈ ਹੁਣ ਆਪ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ’। ਸੋਸ਼ਲ ਮੀਡੀਆ ’ਤੇ ਕਿਰਨ ਖੇਰ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

0 Comments
0

You may also like