ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ 'ਚ ਧਾਰਮਿਕ ਸ਼ਬਦ "ਕੀਰਤਨੁ ਨਿਰਮੋਲਕ ਹੀਰਾ" ਰਿਲੀਜ਼ ,ਦੇਖੋ ਵੀਡੀਓ By Aaseen Khan 15 Apr 2019 | Updated On 15 Apr 2019 11:53 IST in PTC Records Simran Studio New Update Advertisment ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ 'ਚ ਧਾਰਮਿਕ ਸ਼ਬਦ "ਕੀਰਤਨੁ ਨਿਰਮੋਲਕ ਹੀਰਾ" ਰਿਲੀਜ਼ ,ਦੇਖੋ ਵੀਡੀਓ : ਪੀਟੀਸੀ ਨੈੱਟਵਰਕ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਚਲਾਏ ਜਾ ਰਹੇ ਵਿਲੱਖਣ ਉਪਰਾਲੇ ਸਦਕਾ ਇੱਕ ਵਾਰ ਫਿਰ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਧਾਰਮਿਕ ਸ਼ਬਦ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਸ਼ਬਦ ਨੂੰ ਆਵਾਜ਼ ਦਿੱਤੀ ਹੈ ਭਾਈ ਸਰਬਜੀਤ ਸਿੰਘ ( ਹਜ਼ੂਰੀ ਰਾਗੀ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ )ਅਤੇ ਉਹਨਾਂ ਦੇ ਸਾਥੀਆਂ ਨੇ। ਸ਼ਬਦ ਦਾ ਨਾਮ ਹੈ "ਕੀਰਤਨੁ ਨਿਰਮੋਲਕ ਹੀਰਾ", ਜਿਸ ਨੂੰ ਸੰਗੀਤ ਦਿੱਤਾ ਹੈ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ। ਪੀਟੀਸੀ ਸਿਮਰਨ ਸਟੂਡੀਓ 'ਚ ਇਹ ਸ਼ਬਦ ਗਾਇਨ ਕੀਤਾ ਗਿਆ ਹੈ। ਸ਼ਬਦ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਕਰ ਦਿੱਤਾ ਗਿਆ ਹੈ। ਹੋਰ ਵੇਖੋ : ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ “ਵਿਚਿ ਦੁਨੀਆ ਸੇਵ ਕਮਾਈਐ” ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ ਇਸ ਤੋਂ ਇਲਾਵਾ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ 'ਤੇ ਵੀ ਸ਼ਬਦ ਨੂੰ ਸਰਵਨ ਕਰ ਸਕਦੇ ਹੋ। ਇਸ ਤੋਂ ਪਹਿਲਾਂ ਵੀ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤੇ ਜਾ ਚੁੱਕੇ ਹਨ। ਅਤੇ ਪੀਟੀਸੀ ਦੇ ਟੀਵੀ ਚੈਨਲ ਪੀਟੀਸੀ ਸਿਮਰਨ ‘ਤੇ ਵੀ ਇਹਨਾਂ ਸ਼ਬਦਾਂ ਨੂੰ ਸੰਗਤਾਂ ਵੱਲੋਂ ਸੁਣਿਆ ਜਾ ਰਿਹਾ ਹੈ।ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਪੀਟੀਸੀ ਨੈੱਟਵਰਕ ਵੱਲੋਂ ਅਜਿਹੇ ਉਪਰਾਲੇ ਸਮੇਂ ਸਮੇਂ 'ਤੇ ਕੀਤੇ ਜਾਂਦੇ ਹਨ, ਤਾਂ ਜੋ ਸੰਗਤਾਂ ਨੂੰ ਗੁਰਬਾਣੀ ਦੇ ਲੜ੍ਹ ਲਗਾਇਆ ਜਾ ਸਕੇ। #ptc-records #ptc-simran #religious-shabad Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article