ਕਿਸ਼ਵਰ ਮਰਚੈਂਟ ਦੇ 4 ਮਹੀਨੇ ਦੇ ਬੇਟੇ ਨੂੰ ਹੋਇਆ ਕੋਰੋਨਾ, ਅਦਾਕਾਰਾ ਨੇ ਪਾਈ ਭਾਵੁਕ ਪੋਸਟ

written by Lajwinder kaur | January 10, 2022 11:30am

ਟੀਵੀ ਜਗਤ ਦੀ ਅਦਾਕਾਰਾ ਕਿਸ਼ਵਰ ਮਰਚੈਂਟ (Kishwer Merchant) ਜੋ ਕਿ ਪਿਛਲੇ ਸਾਲ ਅਗਸਤ ਮਹੀਨੇ ‘ਚ ਪਹਿਲੀ ਵਾਰ ਮਾਂ ਬਣੀ ਸੀ। ਉਹ ਅਕਸਰ ਹੀ ਆਪਣੇ ਪਤੀ ਸੁਯਸ਼ ਰਾਏ ਤੇ ਪੁੱਤਰ ਨਿਰਵੈਰ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਜਿਵੇਂ ਕਿ ਸਭ ਦੇਖ ਹੀ ਰਹੇ ਨੇ ਕਿ ਕੋਰੋਨਾ ਦਾ ਮਾਮਲੇ ਲਗਾਤਾਰ ਵੱਧ ਰਹੇ ਨੇ। ਜਿਸ ਕਰਕੇ ਬਾਲੀਵੁੱਡ ਤੇ ਟੀਵੀ ਜਗਤ ਦੇ ਕਲਾਕਾਰ ਵੀ ਕੋਰੋਨਾ ਦੀ ਲਪੇਟ ‘ਚ ਆ ਰਹੇ ਨੇ।

kiswar

ਹਾਲ ਹੀ ਦੇ ਸਮੇਂ ਵਿੱਚ ਟੀਵੀ ਜਗਤ ਦੇ ਕਈ ਸਿਤਾਰੇ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਹੁਣ ਟੀਵੀ ਦੇ ਮਸ਼ਹੂਰ ਜੋੜੇ ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ ਦਾ 4 ਮਹੀਨਿਆਂ ਦਾ ਬੇਟਾ ਨਿਰਵੈਰ ਵੀ ਕੋਵਿਡ-19 ਨਾਲ ਸੰਕਰਮਿਤ ਹੋ ਗਿਆ ਹੈ। ਇਹ ਜਾਣਕਾਰੀ ਖੁਦ ਕਿਸ਼ਵਰ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਤੋਂ ਬਾਅਦ ਵਿੱਕੀ ਕੌਸ਼ਲ ਨੇ ਵੀ ਸੋਸ਼ਲ ਮੀਡੀਆ 'ਤੇ ਜਤਾਇਆ ਪਿਆਰ, ਸਾਂਝਾ ਕੀਤੀ ਸੰਗੀਤ ਸੈਰੇਮਨੀ ਦੀ ਅਣਦੇਖੀ ਤਸਵੀਰ

ਕਿਸ਼ਵਰ ਨੇ ਥ੍ਰੋਬੈਕ ਤਸਵੀਰਾਂ ਪੋਸਟ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ। ਉਨ੍ਹਾਂ ਲਿਖਿਆ ਹੈ- ਸਭ ਤੋਂ ਪਹਿਲਾਂ ਹੈਪੀ ਡੇਟਿੰਗ ਐਨੀਵਰਸਰੀ ਸੁਯਸ਼। ਮੈਂ ਇਸਨੂੰ 11 ਸਾਲਾਂ ਤੋਂ ਜਾਣਦੀ ਹਾਂ ਅਤੇ ਇਹ ਬਹੁਤ ਬਦਲ ਗਿਆ ਹੈ... ਉਸਨੂੰ ਪਹਿਲਾਂ ਨਾਲੋਂ ਜ਼ਿਆਦਾ mature,  ਵਧੇਰੇ ਸਮਝਦਾਰ, ਜ਼ਿੰਮੇਵਾਰ ਅਤੇ ਪਿਆਰ ਕਰਨ ਵਾਲਾ ਹੋ ਗਿਆ ਹੈ। 5 ਦਿਨ ਪਹਿਲਾਂ ਨਿਰਵੈਰ ਦੀ nanny ਕੋਵਿਡ ਨਾਲ ਸੰਕਰਮਿਤ ਹੋਈ ਸੀ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਸਾਡੇ ਲਈ ਤਬਾਹੀ ਸੀ। ਸਾਡੇ ਘਰ ਦੀ ਮਦਦ ਕਰਨ ਵਾਲੀ ਸੰਗੀਤਾ ਨੂੰ ਕੋਵਿਡ ਹੋ ਗਿਆ ਅਤੇ ਉਹ ਕੁਆਰੰਟੀਨ ਵਿੱਚ ਹੈ।

Kishwer-Suyass

ਉਨ੍ਹਾਂ ਨੇ ਅੱਗੇ ਭਾਵੁਕ ਹੁੰਦੇ ਹੋਏ ਲਿਖਿਆ ਹੈ-‘ਸਾਡੇ ਨਾਲ ਰਹਿ ਰਹੇ ਸੁਯਸ਼ ਦਾ ਸਾਥੀ ਸਿਡ ਵੀ ਇਨਫੈਕਟਿਡ ਹੋ ਗਿਆ ਹੈ ਅਤੇ ਫਿਰ ਸਾਡੇ ਲਈ ਸਭ ਤੋਂ ਬੁਰਾ ਹੋਇਆ... ਨਿਰਵੈਰ ਵੀ ਵਾਇਰਸ ਦੀ ਲਪੇਟ 'ਚ ਆ ਗਿਆ। ਇਸ ਲਈ ਸਾਡੇ ਦੋਵਾਂ ਕੋਲ ਖਾਣਾ ਬਣਾਉਣ ਅਤੇ ਸਾਫ਼ ਕਰਨ ਵਾਲਾ ਕੋਈ ਨਹੀਂ ਹੈ ਅਤੇ ਹਾਂ ਜਦੋਂ ਨਿਰਵੈਰ ਬਹੁਤ ਦਰਦ ਵਿੱਚ ਸੀ ਤਾਂ ਉਸਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

ਕਿਸ਼ਵਰ ਨੇ ਅੱਗੇ ਲਿਖਿਆ ਹੈ-‘ਕਿਸ਼ਵਰ ਨੇ ਸਾਥੀ ਦੇ ਤੌਰ 'ਤੇ ਸੁਯਸ਼ ਦੀ ਤਾਰੀਫ ਕੀਤੀ ਅਤੇ ਕਿਹਾ ਕਿ 'ਉਸ ਨੇ ਹਰ ਚੀਜ਼ ਵਿਚ ਮਦਦ ਕੀਤੀ। ਸੰਗੀਤਾ ਅਤੇ ਸਿਡ ਲਈ ਨਾਸ਼ਤਾ ਬਣਾਇਆ, ਮੇਰੀ ਪਿੱਠ ਦੀ ਮਾਲਿਸ਼ ਕੀਤੀ। ਮੇਰੇ ਹੰਝੂ ਪੂੰਝੇ, ਮੇਰੇ ਨਾਲ ਖੜ੍ਹੇ ਰਹੇ, ਮੈਨੂੰ ਆਰਾਮ ਕਰਨ ਦਿੱਤਾ।ਮੈਨੂੰ ਮਾਣ ਹੈ ਕਿ ਉਸਨੇ ਸੁਯਸ਼ ਨਾਲ ਵਿਆਹ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਆਪਣੇ ਇਸ ਮੁਸ਼ਕਿਲ ਸਮੇਂ ਚ ਮਦਦ ਕਰਨ ਵਾਲੇ ਦੋਸਤਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦੇ ਲਈ ਪਿਆਰ ਵੀ ਜ਼ਾਹਿਰ ਕੀਤਾ  ਹੈ। ਇਸ ਪੋਸਟ ਤੇ ਪ੍ਰਸ਼ੰਸਕਾਂ ਤੇ ਕਲਾਕਾਰਾਂ ਕਮੈਂਟ ਕਰਕੇ ਦੋਵਾਂ ਨੂੰ ਹੌਸਲਾ ਤੇ ਪਿਆਰ ਦੇ ਰਹੇ ਨੇ।

 

 

View this post on Instagram

 

A post shared by Kishwer M Rai (@kishwersmerchantt)

You may also like