ਜੱਸੀ ਗਿੱਲ ਨੇ ਸਲਮਾਨ ਖ਼ਾਨ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ

written by Lajwinder kaur | October 31, 2022 06:00pm

Jassie Gill shares pic with Salman Khan: ਪੰਜਾਬੀ ਗਾਇਕ/ਐਕਟਰ ਜੱਸੀ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਪਾਲੀਵੁੱਡ ਇੰਡਸਟਰੀ ਦੇ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਸ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਹਾਲ ਹੀ 'ਚ ਜੱਸੀ ਗਿੱਲ ਨੇ ਸਲਮਾਨ ਖ਼ਾਨ ਨਾਲ ਇੱਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਥਾਈਲੈਂਡ ‘ਚ ਵਿਆਹ ਦੇਖਣ ਗਈ ਹੈ ਗਾਇਕਾ ਸੁਨੰਦਾ ਸ਼ਰਮਾ, ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Jassie Gill with Daughter Image Source : Instagram

ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਲਮਾਨ ਖ਼ਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਸੈੱਟ ਤੋਂ ਹੈ। ਤਸਵੀਰ ‘ਚ ਜੱਸੀ ਗਿੱਲ ਤੇ ਸਲਮਾਨ ਖ਼ਾਨ ਦੇ ਨਾਲ ਰਾਘਵ ਜੁਆਲ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

jassie gill Image Source : Instagram

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਜੱਸੀ ਗਿੱਲ ਨੇ ਕੈਪਸ਼ਨ ‘ਚ ਲਿਖਿਆ, ‘ਹੈਪੀ ਬਰਥਡੇ ਵਿਜੇਂਦਰ ਸਿੰਘ ਭਾਈ, ਤੁਹਾਡਾ ਸਵਾਗਤ ਹੈ’। ਇਸ ਦੇ ਨਾਲ ਜੱਸੀ ਗਿੱਲ ਨੇ ਕਿਸੀ ਕਾ ਭਾਈ ਕਿਸੀ ਕੀ ਜਾਨ ਦਾ ਹੈਸ਼ਟੈਗ ਵੀ ਦਿੱਤਾ ਹੈ, ਨਾਲ ਹੀ ਸਲਮਾਨ ਖ਼ਾਨ ਨੂੰ ਵੀ ਆਪਣੀ ਇਸ ਪੋਸਟ ‘ਚ ਟੈਗ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਖੂਬ ਪਿਆਰ ਲੁਟਾ ਰਹੇ ਹਨ।

Image Source : Instagram

ਦਸ ਦਈਏ ਜੱਸ ਗਿੱਲ ਤੋਂ ਇਲਾਵਾ ਇਸ ਫ਼ਿਲਮ ‘ਚ ਇੱਕ ਹੋਰ ਪੰਜਾਬੀ ਕਲਾਕਾਰ ਨਜ਼ਰ ਆਵੇਗਾ। ਜੀ ਹਾਂ ਸਭ ਦੀ ਪਸੰਦੀਦਾ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਜੱਸੀ ਗਿੱਲ ਫ਼ਿਲਮਾਂ ਤੋਂ ਇਲਾਵਾ ਆਪਣੇ ਪੰਜਾਬੀ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਜੱਸੀ ਗਿੱਲ ਦੀ ਝੋਲੀ ‘ਚ ਕਈ ਪੰਜਾਬੀ ਫ਼ਿਲਮਾਂ ਵੀ ਹਨ।

 

View this post on Instagram

 

A post shared by Jassie Gill (@jassie.gill)

 

You may also like