Kisi Ka Bhai Kisi Ki Jaan Teaser: ਸਲਮਾਨ ਖ਼ਾਨ ਦਾ ਸ਼ਾਨਦਾਰ ਲੁੱਕ ਆਇਆ ਸਾਹਮਣੇ

written by Lajwinder kaur | September 05, 2022

Salman Khan's full of swag, shows off long hair in His Upcoming Movie 'Kisi Ka Bhai Kisi Ki Jaan''s teaser: ਸਲਮਾਨ ਖ਼ਾਨ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਸੁਪਰਸਟਾਰ ਨੇ ਆਪਣੀ ਮੋਸਟ ਅਵੇਟਿਡ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਆਪਣੇ ਲੁੱਕ ਦਾ ਵੀਡੀਓ ਪੋਸਟ ਕੀਤਾ ਹੈ।ਇਸ ਫ਼ਿਲਮ ਦੇ ਐਲਾਨ ਦੇ ਨਾਲ ਉਨ੍ਹਾਂ ਨੇ ਬਾਕੀ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਗਿਆ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਮਾਂ ਦਾ ਲਾਡਲਾ’ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

inside image of actor salman khan image source Instagram

ਸੁਪਰਸਟਾਰ ਸਲਮਾਨ ਖ਼ਾਨ ਨੇ ਇੰਡਸਟਰੀ 'ਚ 34 ਸਾਲ ਪੂਰੇ ਹੋਣ ਦੇ ਮੌਕੇ 'ਤੇ 26 ਅਗਸਤ ਨੂੰ ਆਪਣੀ ਅਗਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਝਲਕ ਦੇ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹੁਣ ਸਲਮਾਨ ਨੇ ਫਿਲਮ ਦੇ ਆਪਣੇ ਨਵੇਂ ਲੁੱਕ ਦਾ 59 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਬਾਈਕ 'ਤੇ ਸਵਾਰ ਹੋ ਕੇ ਸੁੰਨਸਾਨ ਖੇਤਰ 'ਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ ਅਤੇ ਫਿਰ ਉਸਦੇ ਦਸਤਖਤ ਬਰੇਸਲੇਟ ਦੀ ਇੱਕ ਝਲਕ ਦਿਖਾਈ ਗਈ ਹੈ।

salman khan and shehnaaz-min image source Instagram

ਵੀਡੀਓ 'ਚ ਸਲਮਾਨ ਕਰੂਜ਼ਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੱਦਾਖ ਦੀਆਂ ਘਾਟੀਆਂ 'ਚ ਘੁੰਮਦੇ ਨਜ਼ਰ ਆ ਰਹੇ ਹਨ।  ਵੀਡੀਓ ਚ ਉਨ੍ਹਾਂ ਦੇ ਲੰਬੇ ਵਾਲ ਨਜ਼ਰ ਆ ਰਹੇ ਹਨ।

ਇਸ ਟੀਜ਼ਰ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਕੈਪਸ਼ਨ 'ਚ ਲਿਖਿਆ, 'ਕਿਸੀ ਕਾ ਭਾਈ ਕਿਸੀ ਕੀ ਜਾਨ'।

salman khan announce movie name image source Instagram

ਇਸ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਤੋਂ ਹੀ ਫਿਲਮ ਦੇ ਟਾਈਟਲ ਅਤੇ ਕਾਸਟ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਸਲਮਾਨ ਨੇ ਪੋਸਟ ਵਿੱਚ ਹੀ ਫਿਲਮ ਦੀ ਸਟਾਰਕਾਸਟ ਅਤੇ ਟਾਈਟਲ ਨੂੰ ਲੈ ਕੇ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਟੀਜ਼ਰ ਰਾਹੀਂ ਫਿਲਮ ਦਾ ਟਾਈਟਲ ਤੋਂ ਲੈ ਕੇ ਸਟਾਰ ਕਾਸਟ ਦਾ ਵੀ ਐਲਾਨ ਕਰ ਦਿੱਤਾ ਹੈ।

ਕਿਸੀ ਕਾ ਭਾਈ ਕਿਸੀ ਕੀ ਜਾਨ ਫਰਹਾਦ ਸਾਮਜੀ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ ਫਿਲਮ ਹੈ। ਇਸ ਫਿਲਮ 'ਚ ਸਲਮਾਨ ਖ਼ਾਨ, ਪੂਜਾ ਹੇਗੜੇ ਅਤੇ ਵੈਂਕਟੇਸ਼ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ 'ਚ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਵੀ ਨਜ਼ਰ ਆਵੇਗੀ। ਸਲਮਾਨ ਖ਼ਾਨ ਫਿਲਮਜ਼ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਇਸ ਫਿਲਮ 'ਚ ਐਕਸ਼ਨ, ਕਾਮੇਡੀ, ਡਰਾਮਾ, ਰੋਮਾਂਸ ਅਤੇ ਇਮੋਸ਼ਨ ਵਰਗੇ ਫੈਕਟਰ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਕਿਸ ਕਾ ਭਾਈ ਕਿਸ ਕੀ ਜਾਨ' ਦੇ ਸਾਲ 2022 ਦੇ ਅੰਤ 'ਚ ਰਿਲੀਜ਼ ਹੋਣ ਦੀ ਉਮੀਦ ਹੈ।

 

View this post on Instagram

 

A post shared by Salman Khan (@beingsalmankhan)

You may also like