Advertisment

ਗਾਇਕ ਬੌਬੀ ਨੇ ਕਿਸ ਦੀ ਬਦਲ ਦਿੱਤੀ ਕਿਸਮਤ ਦੱਸ ਰਹੇ ਨੇ ਆਪਣੇ ਨਵੇਂ ਗੀਤ ‘ਕਿਸਮਤ ਬਦਲ ਗਈ ‘ਚ

author-image
By Shaminder
New Update
ਗਾਇਕ ਬੌਬੀ ਨੇ ਕਿਸ ਦੀ ਬਦਲ ਦਿੱਤੀ ਕਿਸਮਤ ਦੱਸ ਰਹੇ ਨੇ ਆਪਣੇ ਨਵੇਂ ਗੀਤ ‘ਕਿਸਮਤ ਬਦਲ ਗਈ ‘ਚ
Advertisment
ਗਾਇਕ ਬੌਬੀ ਦੇ ਨਵੇਂ ਗੀਤ ‘ਕਿਸਮਤ ਬਦਲ ਗਈ’ ਦਾ ਪੀਟੀਸੀ ਪੰਜਾਬੀ ‘ਤੇ ਐਕਸਕਲਿਊਸਿਵ ਵੀਡੀਓ ਤੁਸੀਂ ਵੇਖ ਸਕਦੇ ਹੋ । ਇਹ ਇੱਕ ਰੋਮਾਂਟਿਕ ਗੀਤ ਹੈ  ਜਿਸ ਨੂੰ ਬੌਬੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਜਿਸ ‘ਚ ਇੱਕ ਕੁੜੀ ਕਹਿ ਰਹੀ ਕਿ ਜਦੋਂ ਦਾ ਉਸਦੀ ਕਿਸਮਤ ‘ਚ ਉਸ ਦਾ ਮਹਿਬੂਬ ਆਇਆ ਹੈ ਉਸ ਦੀ ਤਾਂ ਕਿਸਮਤ ਹੀ ਬਦਲ ਗਈ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਪੀਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ 6 ਸਤੰਬਰ ਨੂੰ ਵੇਖੋ ਗਾਇਕ ਬੌਬੀ ਦਾ ਨਵਾਂ ਗੀਤ ‘ਕਿਸਮਤ ਬਦਲ ਗਈ’ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਬੌਬੀ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ । ਇਸ ਗੀਤ ਦੇ ਬੋਲ ਖੁਦ ਬੌਬੀ ਸਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਐਮਜ਼ੀ ਸੰਧੂ ਨੇ ਦਿੱਤਾ ਹੈ । bobby sunn new song bobby sunn new song ਇਸ ਗੀਤ ਦੀ ਫੀਚਰਿੰਗ ‘ਚ ਪ੍ਰਭ ਗਰੇਵਾਲ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਨੇ ।ਫ਼ਿਲਹਾਲ ਬੌਬੀ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ -ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਸਰੋਤਿਆਂ ਵੱਲੋਂ ਵੀ ਇਨ੍ਹਾਂ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment