Advertisment

ਤੁਹਾਨੂੰ ਹਸਾ ਹਸਾ ਕੇ ਦੂਹਰਾ ਕਰ ਦੇਵੇਗਾ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ

author-image
By Rupinder Kaler
New Update
ਤੁਹਾਨੂੰ ਹਸਾ ਹਸਾ ਕੇ ਦੂਹਰਾ ਕਰ ਦੇਵੇਗਾ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ
Advertisment
ਅਦਾਕਾਰ ਅਤੇ ਨਿਰਦੇਸ਼ਕ ਨਵ ਬਾਜਵਾ ਦੀ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਜਿਸ ਤਰ੍ਹਾਂ ਦਾ ਇਸ ਫ਼ਿਲਮ ਦਾ ਟ੍ਰੇਲਰ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਨਵ ਬਾਜਵਾ ਨੇ ਇਸ ਫ਼ਿਲਮ ਵਿੱਚ ਹਰ ਤਰ੍ਹਾਂ ਦਾ ਮਸਾਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਫ਼ਿਲਮ ਵਿੱਚ ਕਮੇਡੀ ਹੈ, ਡਰਾਮਾ ਹੈ ਤੇ ਸਸਪੈਂਸ ਵੀ ਹੈ । https://www.instagram.com/p/B46nA4JnFk-/ ਇਹ ਫ਼ਿਲਮ ਉਹਨਾਂ ਠੱਗ ਲੋਕਾਂ ਤੇ ਬਣਾਈ ਗਈ ਹੈ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ । ਇਸ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਲਾਲਚ ਵਿੱਚ ਆ ਕੇ ਆਪਣੇ ਜੀਵਨ ਦੀ ਜਮਾਂ ਪੂਜੀ ਗਵਾ ਦਿੰਦੇ ਹਨ ਤੇ ਇਸ ਜਮਾਂ ਪੂਜੀ ਨੂੰ ਦੁਬਾਰਾ ਹਾਸਲ ਕਰਨ ਲਈ ਕੀ ਪਲਾਨ ਬਣਾਉਂਦੇ ਹਨ ।
Advertisment
https://www.instagram.com/p/B41hKzbHP3Y/ ਇਹ ਹੀ ਫ਼ਿਲਮ ਵਿੱਚ ਸਸਪੈਂਸ ਹੈ । ਇਸ ਫ਼ਿਲਮ ਵਿੱਚ ਕਾਇਨਾਤ ਅਰੋੜਾ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ, ਉਪਾਸਨਾ ਸਿੰਘ ਅਤੇ ਇਹਨਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵ ਬਾਜਵਾ, ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਲੀਡ ਰੋਲ ਨਿਭਾ ਰਹੇ ਹਨ। https://www.instagram.com/p/B3zA7N4HqhI/ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ। ਜਗਜੀਤ ਸਿੰਘ ਐਰੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕ ਇਸ ‘ਕਿਟੀ ਪਾਰਟੀ’ ਪਾਰਟੀ ਦਾ ਕਿੰਨ੍ਹਾਂ ਕੁ ਅਨੰਦ ਮਾਣਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment