
Athiya Shetty KL Rahul Wedding: ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਅੱਜ ਯਾਨੀਕਿ 23 ਜਨਵਰੀ 2023 ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਐਤਵਾਰ ਨੂੰ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਸੰਗੀਤ ਸਮਾਰੋਹ ਆਯੋਜਿਤ ਕੀਤੇ ਗਿਆ ਸੀ । ਕਿਸੇ ਵੀ ਮਹਿਮਾਨ ਨੂੰ ਮੋਬਾਈਲ ਫ਼ੋਨ ਜਾਂ ਕੈਮਰੇ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਪਪਰਾਜ਼ੀ ਨੂੰ ਵੀ ਇੱਕ ਸੀਮਾ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੇ ਬਾਵਜੂਦ ਇਸ ਦੇ ਫੰਕਸ਼ਨ ਦੇ ਕੁਝ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ।
ਹੋਰ ਪੜ੍ਹੋ : ਟੀਵੀ ਅਦਾਕਾਰਾ ਦੀਪਿਕਾ ਕੱਕੜ ਨੇ ਸੁਣਾਈ ਗੁੱਡ ਨਿਊਜ਼; ਪਤੀ ਸ਼ੋਇਬ ਇਬਰਾਹਿਮ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

ਇੱਕ ਰਿਪੋਰਟ ਦੇ ਅਨੁਸਾਰ, ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਸੋਮਵਾਰ ਨੂੰ ਸ਼ਾਮ 4 ਵਜੇ ਆਪਣੇ ਪਰਿਵਾਰ ਅਤੇ ਕੁਝ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣਗੇ। ਵਿਆਹ ਸਮਾਗਮ ਵਿੱਚ 70-100 ਲੋਕਾਂ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਵਿਆਹ ਤੋਂ ਬਾਅਦ, ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਸ਼ਾਮ 6.30 ਵਜੇ ਸੁਪਰਸਟਾਰ ਸੁਨੀਲ ਸ਼ੈਟੀ ਨਾਲ ਮੀਡੀਆ ਨੂੰ ਮਿਲਣਗੇ। ਜਿੱਥੋਂ ਤੱਕ ਹਲਦੀ ਦੀ ਰਸਮ ਦਾ ਸਵਾਲ ਹੈ ਤਾਂ ਵਿਆਹ ਦੇ ਪਹਿਲੇ ਸੋਮਵਾਰ ਨੂੰ ਹੀ ਹਲਦੀ ਦੀ ਰਸਮ ਕੀਤੀ ਜਾਵੇਗੀ।
ਖੰਡਾਲਾ ਬੰਗਲੇ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਮਹਿਮਾਨਾਂ ਨੂੰ ਪਾਰਟੀ ਵਿਚ ਨੱਚਦੇ ਅਤੇ ਸੁਆਦੀ ਭੋਜਨ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਸੁਨੀਲ ਸ਼ੈੱਟੀ ਨੇ ਸਮਾਗਮ 'ਚ ਨਿੱਜਤਾ ਦਾ ਖਾਸ ਖਿਆਲ ਰੱਖਿਆ ਹੈ ਅਤੇ ਸੁਰੱਖਿਆ ਵੀ ਕਾਫੀ ਸਖਤ ਹੈ।
ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਸੰਗੀਤ ਸਮਾਰੋਹ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਪਰਫਾਰਮ ਕੀਤਾ ਅਤੇ ਖਬਰਾਂ ਹਨ ਕਿ ਨਵੇਂ ਵਿਆਹੇ ਜੋੜੇ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸ਼ੈੱਟੀ ਦੀ ਪਤਨੀ ਮਾਨਾ ਸ਼ੈੱਟੀ ਅਤੇ ਉਨ੍ਹਾਂ ਦੇ ਬੇਟੇ ਅਹਾਨ ਸ਼ੈੱਟੀ ਨੇ ਸੰਗੀਤ ਸਮਾਰੋਹ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ।
ਕੇਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਸੁਨੀਲ ਸ਼ੈੱਟੀ ਨੇ ਖੁਸ਼ਖਬਰੀ ਦਿੱਤੀ ਹੈ। ਸੁਨੀਲ ਸ਼ੈਟੀ ਨੇ ਐਤਵਾਰ ਨੂੰ ਪਪਰਾਜ਼ੀ ਨਾਲ ਵਾਅਦਾ ਕੀਤਾ ਹੈ ਕਿ ਉਹ ਸੋਮਵਾਰ ਨੂੰ ਆਥੀਆ ਅਤੇ ਰਾਹੁਲ ਨਾਲ ਰੂਬਰੂ ਹੋਣਗੇ। ਇਸ ਦੇ ਨਾਲ ਹੀ ਸੁਨੀਲ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਆਥੀਆ ਅਤੇ ਰਾਹੁਲ ਸੋਮਵਾਰ ਨੂੰ ਹੀ ਵਿਆਹ ਕਰਨਗੇ।
View this post on Instagram