ਜ਼ਿੰਦਗੀ 'ਚ ਇਨ੍ਹਾਂ ਤਿੰਨ ਚੀਜ਼ਾਂ ਤੋਂ ਬਗੈਰ ਜਿਉਣਾ ਮੁਸ਼ਕਿਲ ਲੱਗਦਾ ਹੈ ਜੌਰਡਨ ਸੰਧੂ ਨੂੰ ! 

written by Shaminder | January 21, 2020

ਜੌਰਡਨ ਸੰਧੂ ਦੀ ਫ਼ਿਲਮ 'ਖਤਰੇ ਦਾ ਘੁੱਗੂ' ਬੀਤੇ ਦਿਨੀਂ ਰਿਲੀਜ਼ ਹੋਈ ਹੈ ।ਜਿਸ ਦੇ ਦੌਰਾਨ ਉਨ੍ਹਾਂ ਨੇ ਪੀਟੀਸੀ ਸ਼ੋਅਕੇਸ 'ਚ ਆ ਕੇ ਫ਼ਿਲਮ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ । ਇਸ ਮੌਕੇ ਪੀਟੀਸੀ ਸ਼ੋਅਕੇਸ 'ਚ ਉਨ੍ਹਾਂ ਨੇ ਆਪਣੇ ਜੀਵਨ ਨਾਲ ਜੁੜੀਆਂ ਕੁਝ ਨਿੱਜੀ ਗੱਲਾਂ ਵੀ ਦੱਸੀਆਂ ।ਜੌਰਡਨ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਤਿੰਨ ਚੀਜ਼ਾਂ ਬੇਹੱਦ ਪਿਆਰੀਆਂ ਹਨ ਅਤੇ ਇਨ੍ਹਾਂ ਤੋਂ ਬਗੈਰ ਉਹ ਜੀਅ ਨਹੀਂ ਸਕਦੇ । ਸਭ ਤੋਂ ਪਹਿਲਾਂ ਉਨ੍ਹਾਂ ਦੇ ਮਾਪੇ ਅਤੇ ਪਰਿਵਾਰ ਹਨ ਜਿਨ੍ਹਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ 'ਤੇ ਹਨ ।

ਹੋਰ ਵੇਖੋ:ਜੌਰਡਨ ਸੰਧੂ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮਸ਼ਹੂਰ ਹੋ ਗਿਆ’

ਇਸ ਤੋਂ ਬਾਅਦ ਦੂਜੇ ਨੰਬਰ 'ਤੇ ਉਨ੍ਹਾਂ ਦੇ ਦੋਸਤ ਹਨ ।ਜਿਨ੍ਹਾਂ ਦੇ ਬਗੈਰ ਉਹ ਇੱਕ ਕਦਮ ਵੀ ਨਹੀਂ ਚੱਲਦੇ ਤੀਜੀ ਚੀਜ਼ ਹੈ ਉਨ੍ਹਾਂ ਦੀ ਜ਼ਿੰਦਗੀ 'ਚ ਪੈਸਾ ਜਿਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ । ਜੌਰਡਨ ਸੰਧੂ ਦਾ ਮੰਨਣਾ ਹੈ ਕਿ ਇਹ ਤਿੰਨ ਅਜਿਹੀਆਂ ਚੀਜ਼ਾਂ ਹਨ ਜਿਸ ਤੋਂ ਬਗੈਰ ਉਹ ਜ਼ਿੰਦਗੀ ਜਿਉ ਨਹੀਂ ਸਕਦੇ।ਫ਼ਿਲਮਾਂ 'ਚ ਗਾਇਕ ਦੀ ਭੂਮਿਕਾ ਨਿਭਾਉਣ ਬਾਰੇ ਖੁਲਾਸਾ ਕਰਦਿਆਂ ਜੌਰਡਨ ਸੰਧੂ ਅਸਲ ਜ਼ਿੰਦਗੀ 'ਚ ਗਾਇਕ ਹਨ ਅਤੇ ਰੀਅਲ ਕਿਰਦਾਰ ਨਿਭਾਉਣੇ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ ।

https://www.instagram.com/p/B7h2Dqeh0r6/

ਜੌਰਡਨ ਸੰਧੂ ਨੇ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ ਸੀ ਅਤੇ ਹੁਣ ਉਹ ਲਗਾਤਾਰ ਫ਼ਿਲਮਾਂ 'ਚ ਵੀ ਆ ਰਹੇ ਹਨ ।'ਤੇਰਾ ਸੋਹਣੀਏ ਬਰਥ ਡੇ ਆ' ਦੇ ਨਾਲ ਸਰੋਤਿਆਂ ਦੇ ਦਿਲਾਂ 'ਚ ਧੱਕ ਪਾਉਣ ਵਾਲਾ ਇਹ ਗਾਇਕ ਆਪਣੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਲਗਾਤਾਰ ਸਰ ਕਰਦਾ ਜਾ ਰਿਹਾ ਹੈ।

https://www.instagram.com/p/B7X-5o_Bxo8/

ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਹ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਨੇ। ਪਹਿਲਾਂ ਕਾਲਾ ਸ਼ਾਹ ਕਾਲਾ 'ਚ ਸਰਗੁਣ ਮਹਿਤਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਅਤੇ ਉਸ ਤੋਂ ਬਾਅਦ ਕਾਕੇ ਦਾ ਵਿਆਹ 'ਚ ਵੀ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਸ਼ਲਾਘਾ ਹੋਈ ।

You may also like