90 ਦੇ ਦਹਾਕੇ 'ਚ 'ਕਦੇ ਤੇ ਹੱਸ ਬੋਲ ਵੇ','ਛੱਲੇ ਮੁੰਦੀਆਂ' ਵਰਗੇ ਹਿੱਟ ਗੀਤ ਗਾਉਣ ਵਾਲਾ ਗਾਇਕ ਮਦਨ ਮੱਦੀ ਢੋਅ ਰਿਹਾ ਗੁੰਮਨਾਮੀ ਦਾ ਹਨੇਰਾ

written by Shaminder | November 16, 2019

ਕਦੀ 'ਤੇ ਹੱਸ ਬੋਲ ਵੇ ਨਾਂ ਜਿੰਦ ਸਾਡੀ ਰੋਲ ਵੇ' 'ਛੱਲੇ ਮੁੰਦੀਆਂ' ਗਾਉਣ ਵਾਲੇ ਗਾਇਕ ਮਦਨ ਮੱਦੀ ਗਾਇਕੀ ਦੇ ਨਾਲ-ਨਾਲ ਵਧੀਆ ਲੇਖਕਾਂ ਨੂੰ ਪੜ੍ਹਨ ਰੋਪੜ ਥਰਮਲ ਪਲਾਂਟ 'ਚ ਨੌਕਰੀ ਵੀ ਮਿਲੀ ਪਰ ਕਿਸਮਤ ਨੂੰ ਸ਼ਾਇਕ ਦੁਝ ਹੋਰ ਹੀ ਮਨਜ਼ੂਰ ਸੀ ।ਕੈਨੇਡਾ ਦੇ ਸਰੀ 'ਚ ਮਦਨ ਮੱਦੀ ਕਈ ਸਾਲ ਰਹੇ ਹਨ ਪਰ ਕੈਨੇਡਾ ਤੋਂ ਉਹ ਵਾਪਸ ਆ ਗਏ ।ਦੋਸਤ ਇੰਦਰਜੀਤ ਬੈਂਸ ਨੇ ਕੈਨੇਡਾ 'ਚ ਸ਼ੋਅ ਕਰਵਾਏ ਸਨ ,ਸੁਖਸ਼ਿੰਦਰ ਸ਼ਿੰਦਾ,ਜੈਜ਼ੀ ਬੀ ਅੱਜ ਵੀ ਸਾਥ ਨਿਭਾ ਰਹੇ ਨੇ ।

ਹੋਰ ਵੇਖੋ:ਤੁਹਾਨੂੰ ਹਸਾ ਹਸਾ ਕੇ ਦੂਹਰਾ ਕਰ ਦੇਵੇਗਾ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ

ਨੱਬੇ ਦੇ ਦਹਾਕੇ ਤੋਂ ਇੱਕਠੇ ਕੰਮ ਕਰਦੇ ਰਹੇ ਨੇ । ਪਰ ਗਾਇਕੀ ਦੇ ਖੇਤਰ 'ਚ ਗੁੰਮਨਾਮ ਹੋਣ ਦੀ ਵਜ੍ਹਾ ਉਨ੍ਹਾਂ ਦੇ ਵੱਲੋਂ ਕਿਤੇ ਨਾ ਕਿਤੇ ਉਨ੍ਹਾਂ ਦਾ ਕਦੇ ਕੈਨੇਡਾ ਅਤੇ ਕਦੇ ਇੰਡੀਆ ਆਉਣਾ ਸੀ । ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਗੀਤ ਕਈ ਗਾਇਕਾਂ ਨੇ ਆਪਣੇ ਆਖ ਕੇ ਗਾਏ ਹਨ ਜਿਸ ਚੋਂ ਉਨ੍ਹਾਂ ਦਾ ਪ੍ਰਸਿੱਧ ਗੀਤ ਸੁਖਵਿੰਦਰ ਪੰਛੀ ਨੇ ਗਾ ਦਿੱਤਾ ਸੀ 'ਛੱਲੇ ਮੁੰਦੀਆਂ' ।

ਮਦਨ ਮੱਦੀ ਇੱਕ ਅਜਿਹਾ ਨਾਂਅ ਜੋ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ ਕਰਦਾ ਆ ਰਿਹਾ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ  ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਹਨ । ਅੱਜ ਕੱਲ੍ਹ ਉਹ ਬੇਸ਼ੱਕ ਪੰਜਾਬੀ ਮਿਊੋਜ਼ਿਕ ‘ਚ ਘੱਟ ਸਰਗਰਮ ਹਨ । ਪਰ ਉਨ੍ਹਾਂ ਦੇ ਸੰਗੀਤਕ ਸਫ਼ਰ ‘ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਜਿੱਥੇ ਬੀਟ ਸੌਂਗ ਦਿੱਤੇ ਉੱਥੇ ਹੀ ਸੈਡ ਸੌਂਗ ਵੀ ਗਾਏ ਜੋ ਅੱਜ ਵੀ ਓਨੇ ਹੀ ਮਕਬੂਲ ਨੇ ਜਿੰਨੇ ਕਿ ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਸਨ ।

ਤੇਰਾ ਨਾਂਅ ਚੰਗਾ ਲੱਗੇ,ਕਦੇ ਤੇ ਹੱਸ ਬੋਲ ਵੇ ਨਾਂ ਜਿੰਦ ਸਾਡੀ ਰੋਲ ਵੇ,ਗੱਡੀ ਵਾਲਿਆ ਬਾਬੂਆ ਰੋਕ ਗੱਡੀ,ਉਸ ਕੋ ਰੋਕ ਲੋ ਜੋ ਕਿ ਸ਼ਾਜ਼ੀਆ ਮਨਜ਼ੂਰ ਨਾਲ ਗਾਇਆ ਸੀ । ਇਸ ਤੋਂ ਇਲਾਵਾ ਮੈਂ ਤੇਰੀ ਤੂੰ ਮੇਰਾ ਸਣੇ ਫੜੋ ਨੀ ਫੜੋ ਮੁੰਡਾ ਹੋ ਗਿਆ ਸ਼ਰਾਬੀ ਸਣੇ ਕਈ ਗੀਤ ਗਾਏ ਹਨ ।

ਇਹ ਤਾਂ ਸੀ ਉਨ੍ਹਾਂ ਦੇ ਗੀਤਾਂ ਦੀ ਗੱਲ ਤੇ ਆਉ ਹੁਣ ਉਨ੍ਹਾਂ ਦੇ ਜੀਵਨ ‘ਤੇ ਝਾਤ ਪਾਉਂਦੇ ਹਾਂ । ਮਦਨ ਮੱਦੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਮਕੈਨੀਕਲ ਇੰਜੀਨਅਰਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਹ ਕਬੱਡੀ ਦੇ ਖਿਡਾਰੀ ਵੀ ਰਹੇ ਹਨ ਅਤੇ ਕਬੱਡੀ ‘ਚ ਗੋਲਡ ਮੈਡਲਿਸਟ ਹਨ ।ਗਾਉਣ ਦੇ ਨਾਲ-ਨਾਲ ਉਹ ਬਿਹਤਰੀਨ ਲੇਖਣੀ ਦੇ ਵੀ ਮਾਲਕ ਨੇ । ਗਾਇਕੀ ਦੇ ਖੇਤਰ ‘ਚ ਆਉਣ ਬਾਰੇ ਉਹ ਪ੍ਰਮਾਤਮਾ ਦੀ ਮਰਜ਼ੀ ਮੰਨਦੇ ਨੇ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ‘ਛੱਲੇ ਮੁੰਦੀਆਂ’ ਗੀਤ ਤੋਂ ਕੀਤੀ ਸੀ ।

0 Comments
0

You may also like