Advertisment

ਅਕਸ਼ੇ ਕੁਮਾਰ ਦੀ ਹੀਰੋਇਨ ਰਹੀ ਇਹ ਅਦਾਕਾਰਾ ਚਾਰ ਫ਼ਿਲਮਾਂ ਤੋਂ ਬਾਅਦ ਹੀ ਹੋ ਗਈ ਸੀ ਗਾਇਬ, 90 ਦੇ ਦਹਾਕੇ ‘ਚ ਇਸ ਗਾਣੇ ਕਾਰਨ ਆਈ ਸੀ ਚਰਚਾ ‘ਚ

author-image
By Shaminder
New Update
ਅਕਸ਼ੇ ਕੁਮਾਰ ਦੀ ਹੀਰੋਇਨ ਰਹੀ ਇਹ ਅਦਾਕਾਰਾ ਚਾਰ ਫ਼ਿਲਮਾਂ ਤੋਂ ਬਾਅਦ ਹੀ ਹੋ ਗਈ ਸੀ ਗਾਇਬ, 90 ਦੇ ਦਹਾਕੇ ‘ਚ ਇਸ ਗਾਣੇ ਕਾਰਨ ਆਈ ਸੀ ਚਰਚਾ ‘ਚ
Advertisment
ਬਾਲੀਵੁੱਡ ਦੀ ਚਕਾਚੌਧ ਅਤੇ ਗਲੈਮਰਸ ਭਰੀ ਦੁਨੀਆ ਹਰ ਕਿਸੇ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਦੀ ਹੈ । ਆਏ ਦਿਨ ਇੰਡਸਟਰੀ ‘ਚ ਸੁਨਹਿਰੇ ਭਵਿੱਖ ਦੀ ਤਲਾਸ਼ ਅਤੇ ਐਕਟਿੰਗ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਡੇ ਕੁੜੀਆਂ ਸੁਫ਼ਨਿਆਂ ਦੀ ਨਗਰੀ ਮੁੰਬਈ ‘ਚ ਆਉਂਦੇ ਹਨ ।ਕੁਝ ਨੂੰ ਤਾਂ ਬਾਲੀਵੁੱਡ ‘ਚ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ, ਪਰ ਕੁਝ ਮੌਕਾ ਮਿਲ ਜਾਣ ‘ਤੇ ਵੀ ਕਈ ਵਾਰ ਇੰਡਸਟਰੀ ਚੋਂ ਗਾਇਬ ਜਿਹੇ ਹੋ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਹੋਰ ਵੇਖੋ:ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਸਿੰਘਮ ਤੇ ਸਿੰਬਾ ਦਾ ਲੱਗਿਆ ਤੜਕਾ, ਦੇਖੋ ਵੀਡੀਓ
Advertisment
ਜਿਨ੍ਹਾਂ ਨੇ ਅਕਸ਼ੇ ਕੁਮਾਰ ਵਰਗੇ ਦਿੱਗਜ ਕਲਾਕਾਰ ਦੇ ਨਾਲ ਕੰਮ ਕੀਤਾ ਪਰ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਵਾਲੀ ਇਹ ਅਦਾਕਾਰਾ ਮਹਿਜ਼ 4 ਫ਼ਿਲਮਾਂ ਕਰਨ ਤੋਂ ਬਾਅਦ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ ਸੀ । ਇਸ ਅਦਾਕਾਰਾ ਦਾ ਨਾਂਅ ਹੈ ਰੂਚਿਕਾ ਪਾਂਡੇ । ਉਨ੍ਹਾਂ ਨੇ 1991 ‘ਚ ਫ਼ਿਲਮ ‘ਪਿਆਰ ਕਾ ਸੌਦਾਗਰ’ ਦੇ ਨਾਲ ਡੈਬਿਊ ਕੀਤਾ ਸੀ । ਇਸ ਸਾਲ ਰੂਚਿਕਾ ਦੀ ਲਗਾਤਾਰ ਦੋ ਫ਼ਿਲਮਾਂ ਰਿਲੀਜ਼ ਹੋਈਆਂ ਸਨ ।‘ਭਾਬੀ ਜੀ ਘਰ ਪਰ ਹੈ’ ਦੇ ਵਿਭੂਤੀ ਨਰਾਇਣ ਫੇਮ ਐਕਟਰ ਆਸਿਫ ਸ਼ੇਖ ਦੇ ਨਾਲ ਰੂਚਿਕਾ ਫ਼ਿਲਮ ‘ਯਾਰਾ ਦਿਲਦਾਰਾ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ਦਾ ਪ੍ਰਸਿੱਧ ‘ਬਿਨ ਤੇਰੇ ਸਨਮ, ਮਰ ਮਿਟੇਂਗੇ ਹਮ’ ਗੀਤ ਵੀ ਆਸਿਫ ਸ਼ੇਖ ਅਤੇ ਰੂਚਿਕਾ ਪਾਂਡੇ ‘ਤੇ ਹੀ ਫ਼ਿਲਮਾਇਆ ਗਿਆ ਸੀ ।ਇਸ ਤੋਂ ਬਾਅਦ 1992 ‘ਚ ਉਹ ਫ਼ਿਲਮ ‘ਮਿਸਟਰ ਬਾਂਡ’ ‘ਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਸੀ ।ਇਸ ਫ਼ਿਲਮ ‘ਚ ਰੂਚਿਕਾ ਦੇ ਨਾਲ ਅਕਸ਼ੇ ਤੋਂ ਇਲਾਵਾ ਸ਼ੀਬਾ ਅਤੇ ਵੈਸ਼ਾਲੀ ਸੂਦ ਵੀ ਮੁੱਖ ਭੂਮਿਕਾਵਾਂ ‘ਚ ਸਨ ।ਰੂਚਿਕਾ ਇਸ ਤੋਂ ਬਾਅਦ ਉਹ ‘ਉਮਰ55 ਕੀ ਦਿਲ ਬਚਪਨ ਕਾ’ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਕਾਦਰ ਖ਼ਾਨ, ਅਨੁਪਮ ਖੇਰ ਅਤੇ ਗੁਲਸ਼ਨ ਗਰੋਵਰ ਸਣੇ ਕਈ ਵੱਡੇ ਕਲਾਕਾਰ ਸਨ, ਪਰ ਇਸਦੇ ਬਾਵਜੂਦ ਇਹ ਫ਼ਿਲਮ ਫਲਾਪ ਹੋ ਗਈ । ਫ਼ਿਲਮਾਂ ਦੇ ਲਗਾਤਾਰ ਫਲਾਪ ਹੋਣ ਤੋਂ ਬਾਅਦ ਰੂਚਿਕਾ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਅਤੇ ਅੱਜ ਕੱਲ੍ਹ ਉਹ ਦੁਬਈ ‘ਚ ਹੈ ਅਤੇ ਉੱਥੇ ਜਾ ਕੇ ਉਸ ਨੇ ਫੈਸ਼ਨ ਡਿਜ਼ਾਈਨਿੰਗ ‘ਚ ਆਪਣਾ ਕਾਮਯਾਬ ਕਰੀਅਰ ਬਣਾਇਆ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment