ਜਾਣੋ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਬਾਰੇ ਜੋ ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਇੰਡਸਟਰੀ ‘ਚੋਂ ਹੋ ਗਏ ਗਾਇਬ

written by Shaminder | September 08, 2020

ਸਿਨੇਮਾ ‘ਤੇ ਹਰ ਦਿਨ ਕੋਈ ਨਵਾਂ ਕਲਾਕਾਰ ਜਨਮ ਲੈਂਦਾ ਹੈ। ਕੁਝ ਤਾਂ ਬਾਲੀਵੁੱਡ ‘ਚ ਆਪਣੀ ਧਾਕ ਜਮਾ ਲੈਂਦੇ ਹਨ ਅਤੇ ਕਈ ਵਾਰ ਕੁਝ ਅਜਿਹੇ ਵੀ ਕਲਾਕਾਰ ਹੁੰਦੇ ਹਨ।ਜੋ ਕੁਝ ਕੁ ਫ਼ਿਲਮਾਂ ਤੋਂ ਬਾਅਦ ਹੀ ਫ਼ਿਲਮਾਂ ਚੋਂ ਗਾਇਬ ਹੋ ਗਏ ।ਅੱਜ ਕੁਝ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ । ਜੋ ਆਏ ਤਾਂ ਬਹੁਤ ਹੀ ਜੋਸ਼ੀਲੇ ਅੰਦਾਜ਼ ‘ਚ ਸਨ ਪਰ ਇੱਕ ਦੋ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਉਹ ਇੰਡਸਟਰੀ ਚੋਂ ਗਾਇਬ ਜਿਹੇ ਹੋ ਗਏ । https://www.instagram.com/p/CBtyRk2lsPe/ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੀ ਟੂ ਮੂਵਮੈਂਟ ਨਾਲ ਚਰਚਾ ‘ਚ ਆਉਣ ਵਾਲੀ ਅਦਾਕਾਰਾ ਤਨੁਸ਼੍ਰੀ ਦੱਤਾ ਬਾਰੇ । ਜਿਸ ਨੇ ਫ਼ਿਲਮ ‘ਆਸ਼ਿਕ ਬਣਾਇਆ ਆਪਨੇ’ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਸੀ। ਫ਼ਿਲਮ ਹਿੱਟ ਹੋਣ ਤੋਂ ਬਾਅਦ ਤਨੁਸ਼੍ਰੀ ਨੂੰ ਆਪਣੇ ਕਰੀਅਰ ‘ਚ ਕਾਫੀ ਸੰਘਰਸ਼ ਕਰਨਾ ਪਿਆ ਸੀ ਉੱਥੇ ਹੀ ਐਕਟਰ ਨਾਨਾ ਪਾਟੇਕਰ ਦੇ ਨਾਲ ਫ਼ਿਲਮ ‘ਹੌਰਨ ਓਕੇ ਪਲੀਜ਼’ ਦੇ ਸੈੱਟ ‘ਤੇ ਹੋਏ ਕਿੱਸੇ ਤੋਂ ਬਾਅਦ ਤਨੁਸ਼੍ਰੀ ਨੇ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। https://www.instagram.com/p/CDawPoDJPiE/ ਫ਼ਿਲਮ ‘ਆਸ਼ਕੀ’ ਨਾਲ ਰਾਤੋ ਰਾਤ ਸਟਾਰ ਬਣਨ ਵਾਲੇ ਅਦਾਕਾਰ ਰਾਹੁਲ ਰਾਏ ਵੀ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕੇ । ਪਹਿਲੀ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੀ ਫ਼ਿਲਮ ‘ਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ । ਉਹ ਵੀ ਬਾਲੀਵੁੱਡ ਤੋਂ ਦੂਰ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ । https://www.instagram.com/p/CEq9UEmpYXT/ ਫ਼ਿਲਮ ‘ਰਾਕ ਆਨ’ ਅਤੇ ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਅਤੇ ‘ਬੋਲ ਬੱਚਨ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੀ ਪਰਾਚੀ ਦੇਸਾਈ ਦਾ ਫ਼ਿਲਮੀ ਕਰੀਅਰ ਵੀ ਕੁਝ ਰਫਤਾਰ ਨਹੀਂ ਫੜ ਸਕੀ । ਉਹ ਵੀ ਬਾਲੀਵੁੱਡ ਤੋਂ ਦੂਰ ਜਿਹੇ ਹੋ ਗਏ।

0 Comments
0

You may also like