ਅਦਾਕਾਰ ਮਨਜੋਤ ਸਿੰਘ ਜਿਸ ਰੋਲ ਲਈ ਆਡੀਸ਼ਨ 'ਚ ਹੋਇਆ ਸੀ ਰਿਜੇਕਟ,ਉਸੇ ਲਈ ਮਿਲਿਆ ਅਵਾਰਡ

Written by  Shaminder   |  September 10th 2019 12:57 PM  |  Updated: September 10th 2019 12:57 PM

ਅਦਾਕਾਰ ਮਨਜੋਤ ਸਿੰਘ ਜਿਸ ਰੋਲ ਲਈ ਆਡੀਸ਼ਨ 'ਚ ਹੋਇਆ ਸੀ ਰਿਜੇਕਟ,ਉਸੇ ਲਈ ਮਿਲਿਆ ਅਵਾਰਡ

ਅਦਾਕਾਰ ਮਨਜੋਤ ਸਿੰਘ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਫ਼ਿਲਮੀ ਦੁਨੀਆ 'ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ ।ਹੁਣ ਉਹ ਫ਼ਿਲਮ ਡਰੀਮ ਗਰਲ 'ਚ ਆਯੁਸ਼ਮਾਨ ਖੁਰਾਣਾ ਦੇ ਦੋਸਤ ਦਾ ਕਿਰਦਾਰ ਨਿਭਾ ਰਹੇ ਨੇ । ਅਦਾਕਾਰ ਮਨਜੋਤ ਦੀ ਗੱਲ ਕਰੀਏ ਤਾਂ ਉਹ ਵੀ ਫ਼ਿਲਮ 'ਚ ਆਪਣੇ ਡਾਇਲਾਗਸ ਨਾਲ ਖੂਬ ਰੌਣਕਾਂ ਲਗਾਉਣਗੇ ।ਉਨ੍ਹਾਂ ਦਾ ਸਬੰਧ ਫ਼ਿਲਮੀ ਬੈਕਗਰਾਊਂਡ ਦਾ ਨਹੀਂ ਰਿਹਾ ਹੈ । ਇਸ ਦੇ ਬਾਵਜੂਦ ਉਹ ਬਾਲੀਵੁੱਡ 'ਚ ਆਪਣੀ ਥਾਂ ਬਨਾਉਣ 'ਚ ਕਾਮਯਾਬ ਰਹੇ ਹਨ ।

ਹੋਰ ਵੇਖੋ:ਸਰਦਾਰ ਹੋਣ ਕਰਕੇ ਨਹੀਂ ਦਿੰਦਾ ਕੋਈ ਫ਼ਿਲਮਾਂ ਵਿੱਚ ਸੀਰੀਅਸ ਕਿਰਦਾਰ, ਮਨਜੋਤ ਸਿੰਘ ਨੇ ਬਿਆਨ ਕੀਤਾ ਦਰਦ

manjot singh actor के लिए इमेज परिणाम

ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਨੇ । ਉਨ੍ਹਾਂ ਨੇ ਡਾਇਰੈਕਟਰ ਦਿਬਾਕਰ ਬਨਰਜੀ ਦੀ ਫ਼ਿਲਮ ਓਏ ਲੱਕੀ ਲੱਕੀ ਓਏ ਨਾਲ ਆਪਣਾ ਡੈਬਿਊ ਕੀਤਾ ਸੀ । ਮਨਜੋਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਕਟਿੰਗ ਨਹੀਂ ਸੀ ਕੀਤੀ ਅਤੇ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਨੂੰ ਆਡੀਸ਼ਨ ਤੋਂ ਬਾਅਦ ਰਿਜੇਕਟ ਕਰ ਦਿੱਤਾ ਸੀ ।

manjot singh actor के लिए इमेज परिणाम

ਪਰ ਡਾਇਰੈਕਟਰ ਦਿਬਾਕਰ ਬਨਰਜੀ ਨੇ ਫ਼ਿਲਮ 'ਚ ਮਨਜੋਤ ਨੂੰ ਲੈਣ ਦਾ ਮਨ ਬਣਾ ਲਿਆ ਸੀ । ਇਸ ਫ਼ਿਲਮ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਅਤੇ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ਼ ਹੋਈ ।

manjot singh actor के लिए इमेज परिणाम

ਇਸੇ ਫ਼ਿਲਮ 'ਚ ਉਨ੍ਹਾਂ ਦੀ ਵਧੀਆ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੂੰ ਬੈਸਟ ਡੈਬਿਊ ਐਕਟਰ ਦਾ ਫ਼ਿਲਮ ਫੇਅਰ ਕ੍ਰਿਟਿਕਸ ਅਵਾਰਡ ਵੀ ਮਿਲਿਆ ।ਇਸ ਤੋਂ ਬਾਅਦ ਮਨਜੋਤ ਦੀ ਝੋਲੀ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਪਈਆਂ ਅਤੇ ਇਨ੍ਹਾਂ ਫ਼ਿਲਮਾਂ ਦੀ ਬਦੌਲਤ ਬਾਲੀਵੁੱਡ 'ਚ ਉਨ੍ਹਾਂ ਦਾ ਚੰਗਾ ਨਾਂਅ ਬਣ ਗਿਆ ।

manjot singh actor in film lucky lucky oye के लिए इमेज परिणाम

ਹੁਣ ਤੱਕ ਉਹ ਉਡਾਣ,ਸਟੂਡੈਂਟ ਆਫ਼ ਦਾ ਈਅਰ-2, ਜਬ ਹੈਰੀ ਮੀਟ ਸੇਜ਼ਲ ਸਣੇ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network