ਬਾਲੀਵੁੱਡ ਦੇ ਇਸ ਅਦਾਕਾਰ ਨੇ ਪੁਤਿਨ ਨਾਲ 10 ਯੋਧਿਆਂ ਦੀ ਸੂਚੀ ‘ਚ ਬਣਾਈ ਜਗ੍ਹਾ, ਰੀਅਲ ਸਟੰਟ ਲਈ ਜਾਣਿਆ ਜਾਂਦਾ ਹੈ ਅਦਾਕਾਰ

Written by  Shaminder   |  July 22nd 2020 02:09 PM  |  Updated: July 22nd 2020 02:09 PM

ਬਾਲੀਵੁੱਡ ਦੇ ਇਸ ਅਦਾਕਾਰ ਨੇ ਪੁਤਿਨ ਨਾਲ 10 ਯੋਧਿਆਂ ਦੀ ਸੂਚੀ ‘ਚ ਬਣਾਈ ਜਗ੍ਹਾ, ਰੀਅਲ ਸਟੰਟ ਲਈ ਜਾਣਿਆ ਜਾਂਦਾ ਹੈ ਅਦਾਕਾਰ

ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਆਪਣੇ ਸਟੰਟ ਲਈ ਜਾਣੇ ਜਾਂਦੇ ਹਨ ।ਇਸੇ ਕਰਕੇ ਰੀਚੈਸਟ ਨਾਂਅ ਦੇ ਪੋਰਟਲ ਨੇ ਦੁਨੀਆ ਦੇ ਅਜਿਹੀਆਂ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ ਹੈ ।ਜਿਸ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਬੇਅਰ ਗ੍ਰੀਲਜ਼ ਵਰਗੀਆਂ ਹਸਤੀਆਂ ਦੇ ਨਾਂਅ ਸ਼ਾਮਿਲ ਹਨ। ਉੱਥੇ ਹੀ ਹੁਣ ਅਦਾਕਾਰ ਵਿਦਯੁਤ ਜਾਮਵਾਲ ਭਾਰਤ ਦਾ ਅਜਿਹਾ ਅਦਾਕਾਰ ਬਣ ਚੁੱਕਿਆ ਹੈ ।

https://twitter.com/VidyutJammwal/status/1285573233203220482

ਜਿਸ ਦਾ ਨਾਂਅ ਇਸ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ । ਅਜਿਹਾ ਕਰਨ ਵਾਲੇ ਵਿਦਯੁਤ ਪਹਿਲੇ ਇਕਲੌਤੇ ਅਦਾਕਾਰ ਬਣ ਚੁੱਕੇ ਹਨ । ਜਿਨ੍ਹਾਂ ਨਾਲ ਕਿਸੇ ਨੂੰ ਵੀ ਪੰਗਾ ਲੈਣਾ ਮਹਿੰਗਾ ਪੈ ਸਕਦਾ ਹੈ । ਵਿਦਯੁਤ ਨੇ ਇੱਕ ਟਵੀਟ ਵੀ ਇਸ ਨੂੰ ਲੈ ਕੇ ਕੀਤਾ ਹੈ ।

https://www.instagram.com/p/By9jmM6ni8O/

ਦੱਸ ਦਈਏ ਕਿ ਵਿਦਯੁਤ ਆਪਣੇ ਸਟੰਟ ਦੇ ਵੀਡੀਓਜ਼ ਅਕਸਰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਰਹਿੰਦੇ ਹਨ ।ਵਿਦਯੁੱਤ ਤੋਂ ਇਲਾਵਾ ਇਸ ਸੂਚੀ ਵਿੱਚ ਵਲਾਦੀਮੀਰ ਪੁਤਿਨ, ਚੀਨ ਦੇ ਮੌਂਕ ਸ਼ੀਫੂ ਸ਼ੀ ਯਨ, ਵਿਟੋ ਪੀਰਬਜਾਰੀ, ਗੀਗਾ ਉਗੁਰੂ, ਹੱਟਸੁਮੀ ਮਸਾਕੀ, ਜੇਡੀ ਐਂਡਰਸਨ, ਮੁਸਤਫਾ ਇਸਮਾਈਲ, ਮਾਰਟਿਨ ਲੀਚੀਸ, ਬੇਅਰ ਗ੍ਰੀਲਜ਼ ਸ਼ਾਮਲ ਹਨ।

https://www.instagram.com/p/Bxq4D1HnE7E/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network