ਯੋਗਰਾਜ ਸਿੰਘ ਨੂੰ ਮਰਹੂਮ ਅਦਾਕਾਰ ਵਰਿੰਦਰ ਸਿੰਘ ਨੇ ਲਿਆਂਦਾ ਸੀ ਫ਼ਿਲਮਾਂ 'ਚ, ਮਾਂ ਦੀ ਮੌਤ ਤੋਂ ਬਾਅਦ 15 ਸਾਲ ਹੰਡਾਇਆ ਬੁਰਾ ਦੌਰ,ਸੁਣੋ ਯੋਗਰਾਜ ਦੀ ਜ਼ੁਬਾਨੀ

Written by  Shaminder   |  February 27th 2019 04:47 PM  |  Updated: February 27th 2019 04:47 PM

ਯੋਗਰਾਜ ਸਿੰਘ ਨੂੰ ਮਰਹੂਮ ਅਦਾਕਾਰ ਵਰਿੰਦਰ ਸਿੰਘ ਨੇ ਲਿਆਂਦਾ ਸੀ ਫ਼ਿਲਮਾਂ 'ਚ, ਮਾਂ ਦੀ ਮੌਤ ਤੋਂ ਬਾਅਦ 15 ਸਾਲ ਹੰਡਾਇਆ ਬੁਰਾ ਦੌਰ,ਸੁਣੋ ਯੋਗਰਾਜ ਦੀ ਜ਼ੁਬਾਨੀ

ਯੋਗਰਾਜ ਸਿੰਘ ਇੱਕ ਅਜਿਹੇ ਅਦਾਕਾਰ ਹਨ,ਜੋ ਵੇਖਣ ਨੂੰ ਤਾਂ ਸਖਤ ਸੁਭਾਅ ਦੇ ਲੱਗਦੇ ਨੇ । ਪਰ ਅੰਦਰੋਂ ਬਹੁਤ ਹੈ ਨਰਮ ਅਤੇ ਸਾਫ ਅਤੇ ਸਪੱਸ਼ਟ ਗੱਲਾਂ ਕਹਿਣ ਵਾਲੀ ਸ਼ਖ਼ਸੀਅਤ ਹਨ । ਆਪਣੇ ਕੰਮ ਦੀ ਪੂਜਾ ਕਰਨ ਵਾਲੇ ਯੋਗਰਾਜ ਸਿੰਘ ਆਪਣੀ ਜ਼ਿੰਦਗੀ ਦੀ ਹਰ ਪ੍ਰਾਪਤੀ  ਦਾ ਸਿਹਰਾ ਉਹ ਪ੍ਰਮਾਤਮਾ ਨੂੰ ਦਿੰਦੇ ਹਨ । ਯੋਗਰਾਜ ਸਿੰਘ ਕਈ ਖ਼ੂਬੀਆਂ ਦੇ ਮਾਲਕ ਹਨ ।

ਹੋਰ ਵੇਖੋ :ਗਿੱਪੀ ਗਰੇਵਾਲ ਦਾ ਇਹ ਟਿੱਕ-ਟੋਕ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡਿਓ

yograj singh yograj singh

ਉਹ ਜਿੱਥੇ ਅਦਾਕਾਰੀ 'ਚ ਆਪਣਾ ਜਲਵਾ ਪੂਰੀ ਦੁਨੀਆ ਨੂੰ ਵਿਖਾ ਚੁੱਕਿਆ ਹੈ,ਉੱਥੇ ਹੀ ਕ੍ਰਿਕੇਟ ਦਾ ਵੀ ਵੱਡਾ ਫੈਨ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਵੇਖੇ ਹਨ ।

ਹੋਰ ਵੇਖੋ :ਗੁੱਸੇ ‘ਚ ਅੱਗ ਬਬੂਲਾ ਹੋਈ ਜੈਸਮੀਨ ਸੈਂਡਲਾਸ,ਆਖਿਰ ਕਿਉਂ ਆਇਆ ਜੈਸਮੀਨ ਨੂੰ ਗੁੱਸਾ,ਵੇਖੋ ਵੀਡੀਓ

Yograj-Singh Yograj-Singh

ਫ਼ਿਲਮਾਂ 'ਚ ਆਉਣ ਦਾ ਸਬੱਬ ਉਦੋਂ ਬਣਿਆ ਜਦੋਂ ਇੱਕ ਵਾਰ ਮਰਹੂਮ ਐਕਟਰ ਵਰਿੰਦਰ ਸਿੰਘ ਗੱਡੀ ਠੀਕ ਕਰਵਾਉਣ ਲਈ ਇੱਕ ਵਰਕਸ਼ਾਪ 'ਤੇ ਆਏ ਸੀ,ਉਸ ਸਮੇਂ ਯੋਗਰਾਜ ਸਿੰਘ ਵੀ ਉਸ ਵਰਕਸ਼ਾਪ 'ਚ ਬੈਠੇ ਸਨ ।

ਹੋਰ ਵੇਖੋ :ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਕੰਬੇ ਪਾਕਿਸਤਾਨੀ ਅਦਾਕਾਰ, ਡਰ ਕੇ ਕੀਤੇ ਇਹ ਟਵੀਟ

yograj and guggu gill yograj and guggu gill

ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਫ਼ਿਲਮਾਂ 'ਚ ਕੰਮ ਕਰਨ ਲਈ ਪ੍ਰੇਰਿਆ। ਪਰ ਯੋਗਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਐਕਟਿੰਗ ਦੀ ਏਬੀਸੀ ਤੱਕ ਨਹੀਂ ਆਉਂਦੀ,ਪਰ ਵਰਿੰਦਰ ਨਹੀਂ ਮੰਨੇ ਉਨ੍ਹਾਂ ਨੇ ਯੋਗਰਾਜ ਸਿੰਘ ਦੀ ਮਾਤਾ ਨਾਲ ਇਸ ਬਾਰੇ ਗੱਲਬਾਤ ਕੀਤੀ ਅਤੇ ਆਖਿਰਕਾਰ ਯੋਗਰਾਜ ਸਿੰਘ ਫ਼ਿਲਮਾਂ 'ਚ ਕੰਮ ਕਰਨ ਲਈ ਰਾਜ਼ੀ ਹੋ ਗਏ ।

ਹੋਰ ਵੇਖੋ :ਇਸ ਸਿੱਖ ਨੇ ਕੀਤੇ ਨੇ ਕਈ ਰਿਕਾਰਡ ਕਾਇਮ, ਸਰੀਰਕ ਕਮੀ ਦੇ ਬਾਵਜੂਦ ਚਮਕਾਇਆ ਵਿਸ਼ਵ ਭਰ ‘ਚ ਦੇਸ਼ ਦਾ ਨਾਂਅ,ਪਰ ਨਹੀਂ ਮਿਲੀ ਸਰਕਾਰ ਤੋਂ ਕੋਈ ਮਦਦ,ਵੇਖੋ ਵੀਡੀਓ

Yograj-Singh Yograj-Singh

ਯੋਗਰਾਜ ਸਿੰਘ ਪੁਰਾਣੇ ਦੌਰ ਦੀ ਗੱਲ ਕਰਦੇ ਹੋਏ ਕਹਿੰਦੇ ਨੇ ਪੁਰਾਣਾ ਦੌਰ ਬਹੁਤ ਫ੍ਰਸਟਡ ਸੀ  । ਯੋਗਰਾਜ ਸਿੰਘ ਮੁਸਤਫ਼ਾ ਕੁਰੈਸ਼ੀ ਨੂੰ ਆਪਣਾ ਗੁਰੁ ਮੰਨਦੇ ਨੇ।ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਹੁਤ ਬੁਰਾ ਦੌਰ ਵੇਖਿਆ । ਪੰਦਰਾਂ ਸਾਲ ਉਨ੍ਹਾਂ ਨੇ ਬੁਰਾ ਦੌਰ ਹੰਡਾਇਆ ਅਤੇ ਘਰੇ ਬੈਠਿਆਂ ਹੀ ਉਨ੍ਹਾਂ ਨੂੰ ਭਾਗ ਮਿਲਖਾ ਭਾਗ 'ਚ ਮੌਕਾ ਮਿਲ ਗਿਆ ਅਤੇ ਮੁੜ ਤੋਂ ਉਹ ਫ਼ਿਲਮਾਂ 'ਚ ਸਰਗਰਮ ਹੋ ਗਏ ।

ਹੋਰ ਵੇਖੋ :ਸੋਸ਼ਲ ਮੀਡੀਆ ‘ਤੇ ਵੀ ਪਾਕਿਸਤਾਨ ਦਾ ਕੁਝ ਇਸ ਤਰ੍ਹਾਂ ਉੱਡਿਆ ਮਜ਼ਾਕ,ਵੇਖੋ ਤਸਵੀਰਾਂ

Yograj-Singh Yograj-Singh

ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਉਸ ਬੁਰੇ ਦੌਰ 'ਚ ਪ੍ਰਮਾਤਮਾ ਨੇ ਹੀ ਸਿਰਫ ਉਨ੍ਹਾਂ ਦਾ ਸਾਥ ਦਿੱਤਾ ।ਉਸ ਗੁਰੁ ਦੀ ਵਡਿਆਈ ਹੈ ਅਤੇ ਗੁਰੁ ਨੇ ਹੀ ਬੁਰੇ ਵਕਤ 'ਚ ਉਨ੍ਹਾਂ ਦਾ ਸਾਥ ਦਿੱਤਾ । ਪੀਟੀਸੀ ਸਟਾਰ ਸਪੀਕਸ 'ਚ ਯੋਗਰਾਜ ਸਿੰਘ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।

https://www.youtube.com/watch?v=6iDfIx73UH4

ਯੋਗਰਾਜ ਸਿੰਘ ਨੇ ਅਜੋਕੇ ਸਮੇਂ 'ਚ ਚੱਲ ਰਹੇ ਟਰੈਂਡ ਤੋਂ ਖੁਸ਼ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਉਹੀ ਹੈ ਜੋ ਬੱਚਿਆਂ ਦੇ ਨਾਲ ਚੱਲੇ । ਉਹ ਪੰਜਾਬੀ ਸਿਨੇਮਾ ਦੀ ਤਾਰੀਫ ਕਰਦੇ ਨੇ ਕਿ ਗਾਇਕਾਂ ਵੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦੁਨੀਆ ਤੱਕ ਪਹੁੰਚਾਉਣ ਦੇ ਹੰਭਲੇ ਦੀ ਵੀ ਉਹ ਤਾਰੀਫ ਕਰਦੇ ਨੇ । ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਕਿ ਉਦੋਂ ਤੱਕ ਹਰ ਕੋਈ ਤੁਹਾਡਾ ਰਿਸ਼ਤੇਦਾਰ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਕੋਈ ਆਪਣਾ ਮਿਲ ਗਿਆ ਤਾਂ ਉਹ ਫ਼ਿਲਮ ਜ਼ਰੂਰ ਬਨਾਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network