Advertisment

ਰੂਪੀ ਗਿੱਲ ਨੇ ਬਹੁਤ ਘੱਟ ਸਮੇਂ 'ਚ ਵੱਡਾ ਮੁਕਾਮ ਕੀਤਾ ਹਾਸਲ,ਅਦਾਕਾਰੀ ਨਹੀਂ ਕੁਝ ਹੋਰ ਕਰਨਾ ਚਾਹੁੰਦੀ ਸੀ ਰੂਪੀ 

author-image
By Shaminder
New Update
ਰੂਪੀ ਗਿੱਲ ਨੇ ਬਹੁਤ ਘੱਟ ਸਮੇਂ 'ਚ ਵੱਡਾ ਮੁਕਾਮ ਕੀਤਾ ਹਾਸਲ,ਅਦਾਕਾਰੀ ਨਹੀਂ ਕੁਝ ਹੋਰ ਕਰਨਾ ਚਾਹੁੰਦੀ ਸੀ ਰੂਪੀ 
Advertisment
ਰੂਪੀ ਗਿੱਲ ਜੀ ਹਾਂ ਲਾਈਏ ਜੇ ਯਾਰੀਆਂ ਵਾਲੀ ਇਸ ਅਦਾਕਾਰਾ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ । ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ । ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ 'ਤੇ ਕਰਨਾ ਪਸੰਦ ਕਰਦੇ ਸਨ । ਪਰ ਉਸ ਦਾ ਇਹ ਸ਼ੌਂਕ ਉਸ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਰੂਪੀ ਨੇ ਕਦੇ ਸੁਫ਼ਨੇ ਵਿੱਚ ਵੀ ਸੋਚਿਆ ਨਹੀਂ ਸੀ । ਹੋਰ ਵੇਖੋ:‘ਕਮਲੀ’ ਦੇ ਰੰਗ ਰੰਗੇ ‘ਚ ਮਨਕਿਰਤ ਔਲਖ ਅਤੇ ਰੂਪੀ ਗਿੱਲ
Advertisment
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰੂਪੀ ਗਿੱਲ ਦਾ ਇਹ ਸ਼ੌਂਕ ਕਿਵੇਂ ਉਸ ਦਾ ਪ੍ਰੋਫੈਸ਼ਨ ਬਣ ਗਿਆ ਅਤੇ ਉਹ ਅਸਲ 'ਚ ਬਣਨਾ ਕੀ ਚਾਹੁੰਦੀ ਸੀ । ਦਰਅਸਲ ਰੂਪੀ ਗਿੱਲ ਦਾ ਸੁਫ਼ਨਾ ਇੱਕ ਪੁਲਿਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਫੀਲਡ 'ਚ ਹੀ ਅੱਗੇ ਵੱਧਣਾ ਚਾਹੁੰਦੀ ਸੀ,ਪਰ ਕਿਸਮਤ ਉਸ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ । ਬਹੁਤ ਹੀ ਜਲਦ ਉਹ ਇੱਕ ਪ੍ਰਸਿੱਧ ਅਦਾਕਾਰਾ ਬਣ ਗਈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ 'ਤਾਰਿਆਂ ਦੇ ਦੇਸ' 'ਚ ਮਾਡਲਿੰਗ ਤੋਂ ਕੀਤੀ ਸੀ । ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ । ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ 'ਤੇ ਵਿਸ਼ਵਾਸ ਜਤਾਇਆ ਸੀ ਅਤੇ ਉਸ ਨੂੰ ਇਸ ਗੀਤ 'ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ । ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਪੰਜਾਬੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਰੂਪੀ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਦੀ ਡਿਮਾਂਡ ਵੱਧਦੀ ਗਈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆਈ ।
Advertisment
ਭਾਵੇਂ ਉਹ ਗੁਰਨਾਮ ਭੁੱਲਰ ਦਾ ਡਾਇਮੰਡ ਗੀਤ ਹੋਵੇ,ਮਨਕਿਰਤ ਔਲਖ ਦਾ ਗੀਤ ਕਮਲੀ ਹੋਵੇ ਜਾਂ ਫ਼ਿਰ ਹੋਰ ਕੋਈ ਗੀਤ ਹਰ ਗਾਣੇ 'ਚ ਰੂਪੀ ਆਪਣੇ ਜਲਵੇ ਬਿਖੇਰਦੀ ਵਿਖਾਈ ਦਿੱਤੀ । ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਰੋਲ ਉਸ ਦੇ ਝੋਲੀ ਪੈਣ ਲੱਗ ਪਏ ਅਤੇ ਉਸ ਨੂੰ ਮੌਕਾ ਮਿਲਿਆ ਫ਼ਿਲਮ ਵੱਡਾ ਕਲਾਕਾਰ 'ਚ ਕੰਮ ਕਰਨ ਦਾ । ਇਸ 'ਚ ਉਨ੍ਹਾਂ ਦੇ ਨਾਲ ਅਲਫਾਜ਼ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ । ਉਸ ਤੋਂ ਬਾਅਦ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਲਾਈਏ ਜੇ ਯਾਰੀਆਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਖੂਬ ਪਸੰਦ ਕੀਤਾ ਗਿਆ ।ਇਹ ਤਾਂ ਰੂਪੀ ਗਿੱਲ ਦੇ ਕਰੀਅਰ ਬਾਰੇ ਕੁਝ ਗੱਲਾਂ ਅਤੇ ਹੁਣ ਤੁਹਾਨੂੰ ਰੂਪੀ ਦੀ ਪਸੰਦ ਬਾਰੇ ਦੱਸਦੇ ਹਾਂ । ਰੂਪੀ ਗਿੱਲ ਨੂੰ ਗਾਇਕ ਦੇ ਤੌਰ 'ਤੇ ਅਮਰਿੰਦਰ ਗਿੱਲ ਅਤੇ ਐਮੀ ਵਿਰਕ ਪਸੰਦ ਹਨ ਅਤੇ ਖਾਣੇ ਵਿੱਚ ਉਨ੍ਹਾਂ ਨੂੰ ਸ਼ਾਹੀ ਪਨੀਰ ਚੰਗਾ ਲੱਗਦਾ ਹੈ । ਉਨ੍ਹਾਂ ਨੂੰ ਪੈੱਟ ਰੱਖਣ ਦਾ ਸ਼ੌਂਕ ਹੈ ਖ਼ਾਸ ਤੌਰ 'ਤੇ ਪਿੱਟਬੁਲ ਵੈਰਾਇਟੀ ਉਨ੍ਹਾਂ ਨੂੰ ਵਧੀਆ ਲੱਗਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment