ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ,ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਵੀ ਕੀਤਾ ਹੈ ਕੰਮ

Written by  Shaminder   |  August 01st 2019 10:35 AM  |  Updated: August 01st 2019 10:35 AM

ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ,ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਵੀ ਕੀਤਾ ਹੈ ਕੰਮ

ਸੁਰਵੀਨ ਚਾਵਲਾ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ । ਸੁਰਵੀਨ ਚਾਵਲਾ ਦਾ ਜਨਮ ਚੰਡੀਗੜ੍ਹ 'ਚ 1 ਅਗਸਤ 1984 ਨੂੰ ਸਿੱਖ ਪਰਿਵਾਰ 'ਚ ਹੋਇਆ ਸੀ ।ਉਹ ਇੱਕ ਕਾਮਯਾਬ ਮਾਡਲ ਹੋਣ ਦੇ ਨਾਲ ਨਾਲ ਕਾਮਯਾਬ ਅਦਾਕਾਰਾ ਵੀ ਹਨ । ਉਨ੍ਹਾਂ ਨੇ 2003 'ਚ ਕਹੀਂ ਤੋ ਹੋਗਾ ਦੇ ਨਾਲ ਡੈਬਿਊ ਕੀਤਾ ਸੀ । ਉਹ ਪੰਜਾਬੀ ਹਿੰਦੀ ਸਣੇ ਕੰਨੜ ਭਾਸ਼ਾਵਾਂ ਵਿੱਚ ਵੀ ਫ਼ਿਲਮਾਂ ਕਰ ਚੁੱਕੇ ਹਨ ।

ਹੋਰ ਵੇਖੋ :ਸੁਰਵੀਨ ਚਾਵਲਾ ਨੇ ਆਪਣੀ ਨਵਜਾਤ ਬੱਚੀ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/Bxhzqmgn2Kj/

ਉਨ੍ਹਾਂ ਨੇ ਚੰਡੀਗੜ੍ਹ ਦੇ ਵੁਮੈਨ ਕਾਲਜ 'ਚ ਆਪਣੀ ਉਚੇਰੀ ਸਿੱਖਿਆ ਹਾਸਲ ਕੀਤੀ ਹੈ । ਉਨ੍ਹਾਂ ਦੇ ਪਸੰਦੀਦਾ ਅਦਾਕਾਰਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਅਦਾਕਾਰਾ ਰਾਣੀ ਮੁਖਰਜੀ ਦੀ ਅਦਾਕਾਰੀ ਬੇਹੱਦ ਪਸੰਦ ਹੈ ਅਤੇ ਅਦਾਕਾਰਾ ਚੋਂ ਪਰੇਸ਼ ਰਾਵਲ ਅਤੇ ਅਮਿਤਾਭ ਬੱਚਨ ਦੀ ਅਦਾਕਾਰੀ ਨੂੰ ਉਹ ਪਸੰਦ ਕਰਦੇ ਹਨ । ਸੁਰਵੀਨ ਚਾਵਲਾ ਨੂੰ ਡਰਾਈਵਿੰਗ,ਵਰਕ ਆਉਟ ਅਤੇ ਨਾਵਲ ਪੜ੍ਹਨ ਦਾ ਸ਼ੌਕ ਹੈ ਅਤੇ ਡਾਂਸ ਦੀ ਵੀ ਉਹ ਸ਼ੁਕੀਨ ਹੈ ।

https://www.instagram.com/p/BxZXvXgnk_m/

ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ । ਜਿਵੇਂ ਕਿ ਦਿਲਜੀਤ ਦੋਸਾਂਝ ਨਾਲ ਲਾਟੂ ਫ਼ਿਲਮ ਅਤੇ ਇਸ ਤੋਂ ਇਲਾਵਾ ਜੈਜ਼ੀ ਬੀ ਦੇ ਨਾਲ 'ਮਿੱਤਰਾਂ ਦੇ ਬੂਟ' ਗੀਤ 'ਚ ਧਮਾਕੇਦਾਰ ਡਾਂਸ ਕਰਕੇ ਸਭ ਦਾ ਦਿਲ ਜਿੱਤਿਆ ਸੀ ।

https://www.instagram.com/p/Bt2t_0bHPdB/

ਉਨ੍ਹਾਂ ਨੇ ਵਿਆਹ ਤੋਂ ਬਾਅਦ ਪਿੱਛੇ ਜਿਹੇ ਇੱਕ ਧੀ ਨੂੰ ਜਨਮ ਦਿੱਤਾ ਸੀ ਜਿਸ ਦੀਆਂ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ 2011 'ਚ ਬਾਲੀਵੁੱਡ ਦੀ ਫ਼ਿਲਮ ਹਮ ਤੁਮ ਸ਼ਬਾਨਾ 'ਚ ਕੰਮ ਕੀਤਾ ਸੀ ।

https://www.instagram.com/p/BtneK4pHQdD/

ਪਰ ਉਨ੍ਹਾਂ ਦੀ ਪਛਾਣ ਬਾਲੀਵੁੱਡ ਦੀ ਫ਼ਿਲਮ 'ਹੇਟ ਲਵ ਸਟੋਰੀ' ਨਾਲ ਮਿਲੀ । ਜਿਸ ਨੇ ਕਾਮਯਾਬੀ ਦਾ ਰਿਕਾਰਡ ਕਾਇਮ ਕੀਤਾ ਅਤੇ ਸੁਰਵੀਨ ਚਾਵਲਾ ਨੂੰ ਬਾਲੀਵੁੱਡ 'ਚ ਪਹਿਚਾਣ ਮਿਲੀ । ਇਸ ਫ਼ਿਲਮ 'ਚ ਉਨ੍ਹਾਂ ਨੇ ਕਾਫੀ ਬੋਲਡ ਕਿਰਦਾਰ ਨਿਭਾਇਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network