ਇਸ ਅਦਾਕਾਰਾ ਨੇ ਕਰੀਅਰ ਦੀਆਂ ਬੁਲੰਦੀਆਂ ‘ਤੇ ਪਹੁੰਚ ਕੇ ਫ਼ਿਲਮੀ ਦੁਨੀਆ ਨੂੰ ਕਿਹਾ ਸੀ ਅਲਵਿਦਾ

Written by  Shaminder   |  September 03rd 2019 11:50 AM  |  Updated: September 03rd 2019 11:50 AM

ਇਸ ਅਦਾਕਾਰਾ ਨੇ ਕਰੀਅਰ ਦੀਆਂ ਬੁਲੰਦੀਆਂ ‘ਤੇ ਪਹੁੰਚ ਕੇ ਫ਼ਿਲਮੀ ਦੁਨੀਆ ਨੂੰ ਕਿਹਾ ਸੀ ਅਲਵਿਦਾ

ਆਈਸ਼ਾ ਜੁਲਕਾ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ । ਪਰ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ਤੋਂ ਦੂਰ ਹਨ । ਉਹ ਇੱਕ ਅਜਿਹੀ ਅਦਾਕਾਰਾ  ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਸ਼ਿਖਰ ‘ਤੇ ਪਹੁੰਚ ਕੇ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ । ਕੋਈ ਸਮਾਂ ਸੀ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ  ‘ਜੋ ਜੀਤਾ ਵਹੀ ਸਿਕੰਦਰ’ , ਖਿਲਾੜੀ ,ਮਾਸੂਮ,ਵਕਤ ਹਮਾਰਾ ਹੈ,ਮਿਹਰਬਾਨ,ਬਲਮਾ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ।

ਹੋਰ ਵੇਖੋ:ਗੱਗੂ ਗਿੱਲ ਵੀ ਭੈਣ ਭਰਾ ਦੇ ਇਸ ਮਸਲੇ ਦਾ ਨਹੀਂ ਕੱਢ ਸਕੇ ਹੱਲ …!

ਪਰ ਅਜਿਹਾ ਕੀ ਕਾਰਨ ਸੀ ਕਿ ਇਸ ਅਦਾਕਾਰਾ ਨੇ ਉਸ ਸਮੇਂ ਫ਼ਿਲਮਾਂ ਤੋਂ ਮੂੰਹ ਮੋੜ ਲਿਆ ਸੀ ਜਿਸ ਸਮੇਂ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਸੀ ਅਤੇ ਇਨ੍ਹਾਂ ਫ਼ਿਲਮਾਂ ਨੇ ਉਨ੍ਹਾਂ ਦਾ ਨਾਂਅ ਬਾਲੀਵੁੱਡ ਦੀਆਂ ਟੌਪ ਦੀਆਂ ਹੀਰੋਇਨਾਂ ਦੀ ਸੂਚੀ ‘ਚ ਸ਼ਾਮਿਲ ਕਰ ਦਿੱਤਾ ਸੀ । ਆਈਸ਼ਾ ਨੇ ਇੱਕ ਅਦਾਕਾਰਾ ਦੇ ਤੌਰ ‘ਤੇ 11 ਸਾਲ ਦੀ ਉਮਰ ‘ਚ ਪਹਿਲੀ ਵਾਰ ਫ਼ਿਲਮ ‘ਕੈਸੇ ਕੈਸੇ ਲੋਗ’ ‘ਚ ਕੰਮ ਕੀਤਾ ਸੀ ।

ਇਸ ਤੋਂ ਇਲਾਵਾ ਉਨ੍ਹਾਂ ਨੇ ਮੀਤ ਮੇਰੇ ਮਨ ਕਾ ‘ਚ ਵੀ ਕੰਮ ਕੀਤਾ ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੋਈ ਕਮਾਲ ਨਹੀਂ ਕਰ ਸਕੀ । ਇਸ ਤੋਂ ਬਾਅਦ ਇਸ ਉਨ੍ਹਾਂ ਨੇ ਸਲਮਾਨ ਖ਼ਾਨ ਦੇ ਨਾਲ ਕੁਰਬਾਨ ਅਤੇ ਆਮਿਰ ਖ਼ਾਨ ਦੇ ਨਾਲ ‘ਜੋ ਜੀਤਾ ਵਹੀ ਸਿਕੰਦਰ’ ‘ਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਨੇ ਉਸ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਸੀ ।

ਪਰ ਦਲਾਲ ਫ਼ਿਲਮ ‘ਚ ਉਨ੍ਹਾਂ ‘ਤੇ ਕਈ ਇੰਟੀਮੈਟ ਸੀਨ ਫ਼ਿਲਮਾਏ ਗਏ ਸਨ ਜਿਸ ਦਾ ਅਸਰ ਉਨ੍ਹਾਂ ਦੇ ਕਰੀਅਰ ‘ਤੇ ਪਿਆ ਸੀ ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਕੋਰਟ ‘ਚ ਪਹੁੰਚ ਗਿਆ ।ਇਸੇ ਦਾ ਅਸਰ ਉਨ੍ਹਾਂ ਦੇ ਕਰੀਅਰ ‘ਤੇ ਪਿਆ ਅਤੇ ਆਈਸ਼ਾ ਆਪਣੇ ਕਾਮਯਾਬੀ ਦੀ ਲੜੀ ਨੂੰ ਬਰਕਰਾਰ ਨਾ ਰੱਖ ਸਕੀ ।

https://www.instagram.com/p/BfC05aLjYdw/

ਦਲਾਲ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਮਿਹਰਬਾਨ ਸਣੇ ਹੋਰ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਪਰ ਇਹ ਫ਼ਿਲਮਾਂ ਫਲਾਪ ਸਾਬਿਤ ਹੋਈਆਂ ।

https://www.instagram.com/p/Bdu2KLHDUPP/

ਆਈਸ਼ਾ ਨੇ 2003 ‘ਚ ਇੱਕ ਬਿਜਨੇਸਮੈਨ ਸਮੀਰ ਵਾਸ਼ੀ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਬਿਜਨੇਸ ਦੇ ਖੇਤਰ ‘ਚ ਨਾਮ ਕਮਾ ਰਹੀ ਹੈ ਅਤੇ ਆਪਣੇ ਪਤੀ ਨਾਲ ਬਿਜਨੇਸ ਸੰਭਾਲਦੀ ਹੈ । ਫ਼ਿਲਮੀ ਦੁਨੀਆ ਨੂੰ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network