ਪ੍ਰਿਆ ਗਿੱਲ ਨੇ ਕੀਤੀਆਂ ਕਈ ਫ਼ਿਲਮਾਂ,ਪਰ ਹੁਣ ਹੋ ਚੁੱਕੀ ਹੈ ਇੰਡਸਟਰੀ ਤੋਂ ਦੂਰ,ਜਾਣੋ ਕਿੱਥੇ ਰਹਿੰਦੀ ਹੈ ਅੱਜਕੱਲ੍ਹ 

written by Shaminder | May 04, 2019

ਪ੍ਰਿਆ ਗਿੱਲ ਸੋਹਣੀ ਅਤੇ ਸੁਨੱਖੀ ਮੁਟਿਆਰ ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਖ਼ਾਸ ਥਾਂ ਬਣਾਈ ਸੀ । ਪਰ ਅੱਜ ਕੱਲ੍ਹ ਇਹ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਅਤੇ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ ਹੈ । ਪ੍ਰਿਆ ਗਿੱਲ ਦਾ ਜਨਮ ਇੱਕ ਜੱਟ ਸਿੱਖ ਪਰਿਵਾਰ 'ਚ ਹੋਇਆ ਸੀ । ਉੱਨੀ ਸੌ ਪਚਾਨਵੇ 'ਚ ਮਿਸ ਇੰਡੀਆ ਫਾਈਨਲਿਸਟ ਪ੍ਰਿਆ ਨੇ ਅਗਲੇ ਸਾਲ ਹੀ ਚੰਦਰਚੂੜ ਸਿੰਘ ਨਾਲ ਤੇਰੇ ਮੇਰੇ ਸਪਨੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਹੋਰ ਵੇਖੋ :ਸੂਫ਼ੀ ਮਹਿਫ਼ਿਲਾਂ ਦੀ ਸ਼ਾਨ ਤੇ ਪੰਜਾਬ ਦੀ ਰੇਸ਼ਮਾ ਸਈਦਾ ਬੇਗਮ ਢੋਅ ਰਹੀ ਹੈ ਗੁੰਮਨਾਮੀ ਦਾ ਹਨੇਰਾ https://www.youtube.com/watch?v=J5GaOnS5RgM ਉੱਨੀ ਸੌ ਨੜਿਨਵੇਂ 'ਚ ਸੰਜੇ ਕਪੂਰ ਦੀ ਫ਼ਿਲਮ ਸਿਰਫ਼ ਤੁਮ 'ਚ ਮੁੱਖ ਅਦਾਕਾਰਾ ਸਨ । ਇਸ ਫ਼ਿਲਮ 'ਚ ਬਿਹਤਰੀਨ ਗੀਤਾਂ ਦੇ ਨਾਲ-ਨਾਲ ਪ੍ਰਿਆ ਦੀ ਬਿਹਤਰੀਨ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ ।ਪ੍ਰਿਆ ਦੇ ਕਰੀਅਰ ਦੀ ਗੁੱੱਡੀ ਮੰਸੂਰ ਖ਼ਾਨ ਦੀ ਹੁਣ ਤੱਕ ਦੀ ਆਖਰੀ ਫ਼ਿਲਮ ਜੋਸ਼ ਨਾਲ ਚੜ੍ਹੀ ਸੀ । ਹੋਰ ਵੇਖੋ:ਪ੍ਰੈਗਨੇਂਟ ਗਰਲ ਫਰੈਂਡ ਨਾਲ ਇਸ ਅਦਾਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ,ਵਿਆਹ ਤੋਂ ਪਹਿਲਾਂ ਬਣਨ ਜਾ ਰਹੇ ਡੈਡੀ ! https://www.youtube.com/watch?v=FJCJKCWqT7k ਇਸ ਫ਼ਿਲਮ 'ਚ ਉਹ ਸ਼ਾਹਰੁਖ ਖ਼ਾਨ ਦੀ ਹੀਰੋਇਨ ਬਣੇ ਸਨ,ਜਦਕਿ ਐਸ਼ਵਰਿਆ ਰਾਏ ਉਨ੍ਹਾਂ ਦੀ ਭੈਣ ਬਣੀ ਸੀ । ਸੁਨੀਲ ਬਲਵਾਨ ਸ਼ੈੱਟੀ ਦੇ ਨਾਲ ਉਨ੍ਹਾਂ ਨੇ ਇੱਕ ਫ਼ਿਲਮ ਕੀਤੀ ਸੀ ਵੱਡੇ ਦਿਲ ਵਾਲਾ ਇਸ ਫ਼ਿਲਮ ਨੇ ਤਾਂ ਪ੍ਰਿਆ ਦੇ ਠਿੱਲ ਪਏ ਕਰੀਅਰ 'ਤੇ ਮੁੜ ਤੋਂ ਬ੍ਰੇਕ ਜਿਹੀ ਲਗਾ ਦਿੱਤੀ ਸੀ । ਹੋਰ ਵੇਖੋ:ਸੰਨੀ ਦਿਓਲ ਦੇ ਬਾਪੂ ਧਰਮਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦਿਵਾਇਆ ਵਿਸ਼ਵਾਸ਼ https://www.youtube.com/watch?v=xx1Y5CbAJMw ਆਖਰੀ ਵਾਰ ਉੇਹ ਫ਼ਿਲਮ ਐੱਲਓਸੀ 'ਚ ਨਜ਼ਰ ਆਈ ਸੀ । ਇਸ ਤੋਂ ਬਾਅਦ ਜਦੋਂ ਮੁੰਬਈ 'ਚ ਉਨ੍ਹਾਂ ਦਾ ਕਰੀਅਰ ਰਫ਼ਤਾਰ ਨਾਂ ਫੜ ਸਕਿਆ ਤਾਂ ਉਨ੍ਹਾਂ ਨੇ ਮੁੰਬਈ ਤੋਂ ਕਿਨਾਰਾ ਕਰ ਕੇ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਦਾ ਰੁਖ ਕੀਤਾ । ਪਹਿਲਾਂ ਉਨ੍ਹਾਂ ਮਲਿਆਲਮ ਫ਼ਿਲਮ ਮੇਘਮ 'ਚ ਕੰਮ ਕੀਤਾ ਅਤੇ ਫਿਰ ਹਰਭਜਨ ਮਾਨ ਨਾਲ ਫ਼ਿਲਮ ਜੀ ਆਇਆਂ ਨੂੰ 'ਚ ਕੰਮ ਕੀਤਾ । ਹੋਰ ਵੇਖੋ:ਇਸ ਤਰ੍ਹਾਂ ਸੁਰਿੰਦਰ ਫਰਿਸ਼ਤਾ ਬਣਿਆ ਘੁੱਲੇ ਸ਼ਾਹ, ਇਸ ਸਖਸ਼ ਤੋਂ ਅਦਾਕਾਰੀ ਦੇ ਸਿੱਖੇ ਸਨ ਗੁਰ https://www.youtube.com/watch?v=UsI_zd8SFFQ ਪ੍ਰਿਆ ਨੇ ਪੰਜਾਬੀ ਦੇ ਨਾਲ-ਨਾਲ ਅਖਿਲੇਸ਼ ਪਾਂਡੇ ਦੇ ਅਪੋਜ਼ਿਟ ਭੋਜਪੁਰੀ ਫ਼ਿਲਮ 'ਪਿਆ ਤੋਸੇ ਨੈਨਾ ਲਾਗੇ' 'ਚ ਕੰਮ ਕੀਤਾ । ਉਸ ਤੋਂ ਬਾਅਦ ਉਨ੍ਹਾਂ ਨੇ ਕੁਝ ਹੋਰ ਭੋਜਪੁਰੀ ਫ਼ਿਲਮਾਂ 'ਚ ਵੀ ਕੰਮ ਕੀਤਾ । ਪਰ ਉਸ ਤੋਂ ਬਾਅਦ ਉਹ ਕਿਸੇ ਵੀ ਫ਼ਿਲਮ 'ਚ ਨਜ਼ਰ ਨਹੀਂ ਸੀ ਆਈ। https://www.youtube.com/watch?v=nJCSyZvjEnk ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ 'ਚ ਉਹ ਇੱਕ ਗੁਰਦੁਆਰਾ ਸਾਹਿਬ 'ਚ ਬੱਚਿਆਂ ਦਰਮਿਆਨ ਬੈਠੀ ਲੰਗਰ ਖਾਂਦੀ ਹੋਈ ਨਜ਼ਰ ਆਈ ਸੀ । ਲੱਗਦਾ ਹੈ ਕਿ ਪ੍ਰਿਆ ਗਿੱਲ ਨੇ ਚਕਾਚੌਧ ਦੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ ਅਤੇ ਹੁਣ ਉਹ ਇਸ ਲਾਈਮਲਾਈਟ ਤੋਂ ਦੂਰ ਅਰਾਮ ਦੀ ਜ਼ਿੰਦਗੀ ਬਿਤਾ ਰਹੀ ਹੈ । ਪ੍ਰਿਆ ਗਿੱਲ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਡੈਨਮਾਰਕ 'ਚ ਸੈਟਲ ਹੈ ।

0 Comments
0

You may also like