ਜਾਣੋ ਬੇਰ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਮਿਲਦੇ ਨੇ

Written by  Lajwinder kaur   |  November 27th 2020 10:12 AM  |  Updated: November 27th 2020 10:12 AM

ਜਾਣੋ ਬੇਰ ਖਾਣ ਨਾਲ ਸਰੀਰ ਨੂੰ ਕਿਹੜੇ ਫਾਇਦੇ ਮਿਲਦੇ ਨੇ

ਹਾਰੇ ਤੇ ਹਲਕੇ ਭੂਰੇ ਰੰਗ ਦੇ ਬੇਰ ਲੋਕ ਬਹੁਤ ਮਜ਼ੇ ਦੇ ਨਾਲ ਖਾਣਦੇ ਨੇ । ਬੇਰ ਇੱਕ ਮੌਸਮੀ ਫਲ ਹੈ। ਬੇਰ 'ਚ ਬਹੁਤ ਹੀ ਘੱਟ ਮਾਤਰਾ 'ਚ ਕੈਲੋਰੀ ਹੁੰਦੀ ਹੈ ਇਹ ਊਰਜਾ ਦਾ ਇਕ ਚੰਗਾ ਸਰੋਤ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਵਿਟਾਮਿਨ ਚੰਗੀ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਨਾਲ ਹੀ ਇਹ ਐਂਟੀਆਕਸੀਡੈਂਟ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਆਓ ਜਾਣਦੇ ਹਾਂ ਬੇਰ ਦੇ ਸੇਵਨ ਦੇ ਨਾਲ ਸਰੀਰ ਨੂੰ ਕਿਹੜੇ ਲਾਭ ਹੁੰਦੇ ਨੇ -

inside pic of jujube fruit   ਹੋਰ ਪੜ੍ਹੋ : ਜਾਣੋ ਸੇਬ ਦੇ ਗੁਣਕਾਰੀ ਫਾਇਦਿਆਂ ਬਾਰੇ, ਸਿਹਤ ਨੂੰ ਮਿਲਦੇ ਨੇ ਕਈ ਲਾਭ

ਭਾਰ ਘੱਟ ਕਰੇ- ਬਹੁਤ ਸਾਰ ਲੋਕ ਵਜ਼ਨ ਘਟਾਉਣ ਦੇ ਲਈ ਬਹੁਤ ਮਿਹਨਤ ਕਰਦੇ ਨੇ । ਪਰ ਜੇ ਤੁਸੀਂ ਭਾਰ ਘੱਟ ਕਰਨ ਦੇ ਉਪਾਅ ਖੋਜ ਰਹੇ ਹੋ ਤਾਂ ਬੇਰ ਤੁਹਾਡੇ ਲਈ ਇੱਕ ਚੰਗਾ ਵਿਕਲਪ ਹੈ। ਇਸ 'ਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਬੇਰ ਦੇ ਸੇਵਨ ਦੇ ਨਾਲ ਭਾਰ ਘੱਟ ਹੁੰਦਾ ਹੈ ।

inside pic of ber

ਲੀਵਰ ਨੂੰ ਠੀਕ ਰੱਖੇ- ਬੇਰ ਫਲ ਲੀਵਰ ਦੇ ਲਈ ਬਹੁਤ ਲਾਭਕਾਰੀ ਹੈ। ਬੇਰ ਐਂਟੀਆਕਸੀਡੈਂਟ ਦਾ ਖਜਾਨਾ ਹੈ। ਲੀਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਇਹ ਬੇਹੱਦ ਲਾਭਕਾਰੀ ਹੁੰਦਾ ਹੈ।

ber

ਚਮੜੀ ਲਈ ਲਾਭਕਾਰੀ- ਬੇਰ ਖਾਣ ਨਾਲ ਚਮੜੀ ਦੀ ਚਮਕ ਲੰਬੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਇਸ 'ਚ ਐਂਟੀਆਕਸੀਡੈਂਟ ਵੀ ਮੌਜੂਦ ਹੁੰਦਾ ਹੈ। ਕਬਜ਼ ਤੋਂ ਰਾਹਤ- ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਨੇ । ਉਨ੍ਹਾਂ ਲੋਕਾਂ ਨੂੰ ਬੇਰ ਬਹੁਤ ਫਾਇਦਾ ਪਹੁੰਚਾ ਸਕਦਾ ਹੈ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।

beneifts of ber

ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ- ਬੇਰ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network