Advertisment

ਇੱਕ ਘਟਨਾ ਨੇ ਬਦਲ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ

author-image
By Shaminder
New Update
ਇੱਕ ਘਟਨਾ ਨੇ ਬਦਲ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਦਗੀ
Advertisment
ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਉਹ ਸੱਚਾ ਸਿੱਖ ਜਿਸ ਨੇ ਬਹਾਦਰੀ ਅਤੇ ਨਿਡਰਤਾ ਵਿਸ਼ਵਾਸ ਦੀ ਨਵੀਂ ਮਿਸਾਲ ਪੈਦਾ ਕੀਤੀ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ 'ਚ ਸਭ ਤੋਂ ਪ੍ਰਮੁੱਖ ਅਤੇ ਮਹਾਨ ਹਸਤੀਆਂ ਦੇ ਵਿੱਚੋਂ ਪ੍ਰਮੁੱਖ ਮੰਨੇ ਜਾਣ ਵਾਲੇ ਇਸ ਯੋਧੇ ਹਨ ਬਾਬਾ ਬੰਦਾ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਸੱਤ ਸਾਲ ਯਾਨੀ ਸਤਾਰਾਂ ਸੌ  9 ਤੋਂ ਲੈ ਕੇ 1715 ਤੱਕ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੱਖਾਂ ਨੇ 18ਵੀਂ ਸਦੀ ਦੇ ਪਹਿਲੇ ਦਹਾਕੇ 'ਚ ਮੁਗਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ । ਹੋਰ ਵੇਖੋ:ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਨੂੰ ਆਪਣੀ ਕਵਿਤਾ ‘ਬੰਦੀ ਬੀਰ’ ਰਾਹੀਂ ਪੇਸ਼ ਕੀਤਾ ਸੀ ਰਬਿੰਦਰਨਾਥ ਟੈਗੋਰ ਨੇ ਮੁਗਲਾਂ ਦੇ ਅੱਤਿਆਚਾਰ ਵਿਰੁੱਧ ਤਲਵਾਰ ਉਠਾaੁਣ ਵਾਲੇ ਇਸ ਯੋਧੇ ਦਾ ਜਨਮ 1670 ਈਸਵੀ ਨੂੰ  ਜੰਮੂ ਕਸ਼ਮੀਰ ਦੇ ਰਾਜੌਰੀ 'ਚ ਹੋਇਆ ਸੀ । ਬਚਪਨ ਦਾ ਨਾਂਅ ਲਛਮਣ ਦਾਸ ਜੀ ਸੀ । ਛੋਟੀ ਉਮਰੇ ਹੀ ਚੰਗੇ ਘੁੜਸਵਾਰ ਅਤੇ ਨਿਸ਼ਾਨੇਬਾਜ਼ ਸਨ । ਲਛਮਣ ਦਾਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਉਦੋਂ ਆਇਆ ਜਦੋਂ ਉਸ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਮਾਰੀ ਗਈ ਅਤੇ ਉਨ੍ਹਾਂ ਦੇ ਮਨ 'ਚ ਬਹੁਤ ਵੈਰਾਗ ਆਇਆ ਜਿਸ ਤੋਂ ਬਾਅਦ ਬਚਪਨ ਉਹ ਲਛਮਣ ਦਾਸ ਤੋਂ ਮਾਧੋ ਦਾਸ ਬਣ ਗਏ । ਮਾਧੋ ਦਾਸ ਨੇ ਨਾਂਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਟਿਕਾਣਾ ਬਣਾ ਲਿਆ  ਅਤੇ 1708 'ਚ ਉਨ੍ਹਾਂ ਦੀ ਮੁਲਾਕਾਤ ਦਸਮ ਪਾਤਸ਼ਾਹ ਨਾਲ ਹੋਈ । बाबा बंदा सिंह बहादुर के लिए इमेज परिणाम ਗੁਰੂ ਸਾਹਿਬ ਨੇ ਉਨ੍ਹਾਂ ਦੇ ਬਹਾਦਰੀ ਦੇ ਰੂਪ ਨੂੰ ਜਗਾਉਣ ਲਈ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਜ਼ੁਲਮਾਂ ਦੇ ਟਾਕਰੇ ਲਈ ਭੇਜਿਆ ਅਤੇ ਉਨ੍ਹਾਂ ਬੰਦਾ ਸਿੰਘ ਬਹਾਦਰ ਦੇ ਨਾਂਅ ਨਾਲ ਨਵਾਜ਼ਿਆ। 1710 ਨੂੰ ਚੱਪੜਚਿੜੀ ਦੇ ਮੈਦਾਨ 'ਚ 'ਚ ਉਨ੍ਹਾਂ ਨੇ ਸਰਹਿੰਦ ਦਾ ਹੁਕਮਰਾਨ ਵਜ਼ੀਰ ਖਾਨ ਮਾਰਿਆ ਗਿਆ ।ਇਸ ਤਰ੍ਹਾਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ 1709 ਤੋਂ ਲੈ ਕੇ ਉਨ੍ਹਾਂ ਨੇ 1715 ਤੱਕ ਦਸ ਯੁੱਧ ਲੜੇ ਅਤੇ ਦਸਾਂ 'ਚ ਹੀ ਜਿੱਤ ਹਾਸਲ ਕੀਤੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment