Advertisment

ਆਸਟ੍ਰੇਲੀਅਨ ਛੱਲਾ ਬੱਬਲ ਰਾਏ ਕਿਵੇਂ ਬਣਿਆ ਪੰਜਾਬੀ ਇੰਡਸਟਰੀ ਦਾ ਡ੍ਰੀਮ ਬੋਆਏ, ਜਾਣੋ ਪੂਰੀ ਕਹਾਣੀ

author-image
By Aaseen Khan
New Update
ਆਸਟ੍ਰੇਲੀਅਨ ਛੱਲਾ ਬੱਬਲ ਰਾਏ ਕਿਵੇਂ ਬਣਿਆ ਪੰਜਾਬੀ ਇੰਡਸਟਰੀ ਦਾ ਡ੍ਰੀਮ ਬੋਆਏ, ਜਾਣੋ ਪੂਰੀ ਕਹਾਣੀ
Advertisment
ਆਸਟ੍ਰੇਲੀਅਨ ਛੱਲਾ ਬੱਬਲ ਰਾਏ ਕਿਵੇਂ ਬਣਿਆ ਪੰਜਾਬੀ ਇੰਡਸਟਰੀ ਦਾ ਡ੍ਰੀਮ ਬੋਆਏ, ਜਾਣੋ ਪੂਰੀ ਕਹਾਣੀ : ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਬੱਬਲ ਰਾਏ ਜਿੰਨ੍ਹਾਂ ਦਾ ਅਸਲ ਨਾਮ ਹੈ ਸਿਮਰਨਜੀਤ ਸਿੰਘ ਰਾਏ। ਘਰ 'ਚ ਉਹਨਾਂ ਨੂੰ ਬੱਬਲ ਕਹਿੰਦੇ ਸੀ 'ਤੇ ਜਦੋਂ ਪੰਜਾਬੀ ਇੰਡਸਟਰੀ 'ਚ ਉਹਨਾਂ ਦੀ ਪਹਿਚਾਣ ਬਣ ਗਈ ਤਾਂ ਬੱਬਲ ਰਾਏ ਨਾਮ ਪੱਕਾ ਹੀ ਨਾਲ ਜੁੜ ਗਿਆ। ਬੱਬਲ ਰਾਏ ਨੇ 2008 'ਚ ਯੂ ਟਿਊਬ 'ਤੇ ਕਾਫੀ ਨਾਮ ਖੱਟਿਆ ਜਦੋਂ ਉਹਨਾਂ ਨੇ ਆਪਣਾ ਲਿਖਿਆ ਗੀਤ ਆਸਟ੍ਰੇਲੀਅਨ ਛੱਲਾ ਗਾਇਆ ਸੀ। ਇਸ ਵੀਡੀਓ ਨਾਲ ਉਹ ਯੂ ਟਿਊਬ 'ਤੇ ਪੂਰੀ ਤਰਾਂ ਛਾ ਗਏ ਸਨ ਅਤੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਯੂ ਟਿਊਬ 'ਤੇ ਪਾਈਆਂ।
 
View this post on Instagram
 

Har koi “Sukhee” hon layi “Dukhee” hoiya firda .! hai na .? what u think comment below !

A post shared by Babbal Rai (@babbalrai9) on

Advertisment
ਇਹਨਾਂ ਵੀਡੀਓਜ਼ ਤੋਂ ਬਾਅਦ ਬੱਬਲ ਰਾਏ ਨੇ ਦੋਸਤਾਂ 'ਤੇ ਪਰਿਵਾਰ ਦੀ ਮਦਦ ਨਾਲ 2010 'ਚ ਸਾਊ ਪੁੱਤ' ਐਲਬਮ ਰਿਲੀਜ਼ ਕੀਤੀ ਪਰ ਇਹ ਐਲਬਮ ਉਹਨਾਂ ਦੀਆਂ ਆਸਾਂ ਦੇ ਮੁਤਾਬਕ ਨਹੀਂ ਚੱਲ ਸਕੀ। ਯੂ ਟਿਊਬ ਰਾਹੀਂ ਬੱਬਲ ਰਾਏ ਦੁਨੀਆਂ ਦੀ ਪਹਿਚਾਣ 'ਚ ਤਾਂ ਆ ਗਏ ਸੀ ਪਰ ਪੰਜਾਬੀ ਇੰਡਸਟਰੀ 'ਚ ਉਹਨਾਂ ਦਾ ਨਾਮ ਬਣਿਆ 2012 'ਚ ਆਏ ਗੀਤ 'ਸੋਹਣੀ' ਨਾਲ ਜਿਹੜਾ ਬਹੁਤ ਜ਼ਿਆਦਾ ਹਿੱਟ ਰਿਹਾ। ਉਹਨਾਂ ਦਾ ਆਸਟ੍ਰੇਲੀਅਨ ਛੱਲਾ ਗੀਤ ਇਮਰਾਨ ਹਾਸ਼ਮੀ ਦੀ ਬਾਲੀਵੁੱਡ ਫ਼ਿਲਮ ਕਰੂਕ 'ਚ ਲਿਆ ਗਿਆ ਜੋ ਕਿ ਕਾਫੀ ਪਸੰਦ ਕੀਤਾ ਗਿਆ।
 
View this post on Instagram
 

#21va releasing on 24th of January get ready to dance n to send your Bhangra vdoz ? #desigana #nokjhok

A post shared by Babbal Rai (@babbalrai9) on

ਦੱਸ ਦਈਏ ਬੱਬਲ ਰਾਏ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਸਮਰਾਲਾ ਦੇ ਰਹਿਣ ਵਾਲੇ ਹਨ ਜਿੱਥੇ ਉਹਨਾਂ ਆਪਣਾ ਬਚਪਨ 'ਤੇ ਮੁੱਢਲੀ ਪੜ੍ਹਾਈ ਪੂਰੀ ਕੀਤੀ। ਇੰਨ੍ਹਾਂ ਹੀ ਨਹੀਂ ਬੱਬਲ ਰਾਏ ਹੋਰਾਂ ਨੇ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਜਿੰਨ੍ਹਾਂ ਦਾ ਅਦਾਕਾਰੀ 'ਚ ਆਪਣਾ ਬਹੁਤ ਵੱਡਾ ਨਾਮ ਹੈ ਉਹਨਾਂ ਤੋਂ ਕ੍ਰਿਕੇਟ ਦੀ ਟਰੇਨਿੰਗ ਵੀ ਲਈ। ਪਰ ਉਹ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਚਲੇ ਗਏ ਜਿੱਥੇ ਉਹਨਾਂ ਆਪਣੀ ਗਾਇਕੀ ਤੇ ਗੀਤਕਾਰੀ ਦਾ ਸਫ਼ਰ ਸ਼ੁਰੂ ਕੀਤਾ 'ਤੇ ਵੀਡੀਓਜ਼ ਰਾਹੀਂ ਵਾਇਰਲ ਹੋ ਗਏ।
Advertisment
 
View this post on Instagram
 

My first duet song #21va releasing on 21st January :) official poster coming soon !

A post shared by Babbal Rai (@babbalrai9) on

ਸੋਹਣੀ ਗਾਣਾ ਦੇਣ ਤੋਂ ਬਾਅਦ ਬੱਬਲ ਰਾਏ ਨੇ ਹਿੱਟ ਗੀਤਾਂ ਦੀ ਝੜੀ ਲਗਾ ਦਿੱਤੀ ਤੇ 2014 'ਚ ਦੂਜੀ ਐਲਬਮ ਗਰਲਫਰੈਂਡ ਰਿਲੀਜ਼ ਕੀਤੀ ਜਿਸ ਦੇ ਸਾਰੇ ਹੀ ਗਾਣਿਆਂ ਨੂੰ ਕਾਫੀ ਪਿਆਰ ਮਿਲਿਆ। ਉਸ ਤੋਂ ਬਾਅਦ 2015 'ਚ ਗਾਇਕ ਜੱਸੀ ਗਿੱਲ ਨਾਲ ਬੱਬਲ ਰਾਏ ਦਾ ਗੀਤ ਆਇਆ ਯੰਗਸ੍ਟਰ ਰਿਟਰਨਜ਼ ਜੋ ਕਿ ਬਹੁਤ ਹੀ ਮਕਬੂਲ ਹੋਇਆ। ਜੱਸੀ ਬੱਬਲ ਦੀ ਜੋੜੀ ਨੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ। ਤੇ ਹੁਣ ਵੀ ਇਹ ਜੋੜੀ ਸਟੇਜ 'ਤੇ ਧੂਮਾਂ ਪਾਉਂਦੀ ਹੈ। ਹੋਰ ਵੇਖੋ : ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ
Advertisment
ਬੱਬਲ ਰਾਏ ਨੇ ਫ਼ਿਲਮੀ ਜਗਤ 'ਚ ਵੀ ਚੰਗਾ ਨਾਮ ਬਣਾਇਆ ਹੈ। ਗਿੱਪੀ ਗਰੇਵਾਲ ਦੀ ਫਿਲਮ ਸਿੰਘ V/S ਕੌਰ 'ਚ ਛੋਟਾ ਜਿਹਾ ਰੋਲ ਨਿਭਾਇਆ। ਪਰ 2014 'ਚ ਆਈ ਫ਼ਿਲਮ ਮਿਸਟਰ ਐਂਡ ਮਿਸਟਰ 420 'ਚ ਨਾਇਕ ਦੇ ਤੌਰ 'ਤੇ ਡੈਬਿਊ ਕੀਤਾ ਜਿਸ 'ਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਬੱਬਲ ਰਾਏ ਨੇ ਓ ਮਾਈ ਪਿਓ ਜੀ, ਦਿਲਦਾਰੀਆਂ, ਸਰਗੀ, ਅਤੇ ਅੰਬਰਾਂ ਦਾ ਚੰਨ ਵਰਗੀਆਂ ਫ਼ਿਲਮਾਂ 'ਚ ਆਪਣੀ ਅਦਾਇਗੀ ਦੇ ਰੰਗ ਬਿਖੇਰੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment