ਬੂਟ ਪਾਲਿਸ਼ਾਂ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਸੰਨੀ ਦੀ ਗਾਇਕੀ ਹਰ ਪਾਸੇ ਚਰਚਾ,ਇਸ ਤਰ੍ਹਾਂ ਮਿਲਿਆ ਮੌਕਾ

written by Shaminder | October 21, 2019

ਬਠਿੰਡਾ ਨੇ ਕਈ ਕਲਾਕਾਰ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੇ ਦਮ 'ਤੇ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਹੈ ਜਿਸ ਨੂੰ ਹਾਸਲ ਕਰਨਾ ਸੌਖਾ ਨਹੀਂ ਹੁੰਦਾ । ਜੀ ਹਾਂ ਅਸੀਂ ਗੱਲ ਕਰ ਰਹੇ ਬਠਿੰਡਾ ਦੇ ਸਾਂਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੰਨੀ ਦੀ , ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ।
sunny indian idol 2019 के लिए इमेज परिणाम
ਉਸ ਦੇ ਬਚਪਨ 'ਚ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ ਸੀ ਜਿਸ ਕਾਰਨ ਉਸ ਨੂੰ ਸਕੂਲ ਚੋਂ ਹਟਣਾ ਪਿਆ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਬੂਟ ਪਾਲਿਸ਼ ਦਾ ਕਿੱਤਾ ਅਪਨਾਉਣਾ ਪਿਆ । ਘਰ 'ਚ ਅੰਤਾਂ ਦੀ ਗਰੀਬੀ ਕਾਰਨ ਅਤੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਉਹ ਕਸ਼ਮੀਰ ਦੇ ਸ਼੍ਰੀਨਗਰ ਤੱਕ ਬੂਟ ਪਾਲਿਸ਼ ਕਰਨ ਲਈ ਜਾਂਦਾ ਹੈ ।
ਪਰ ਹੁਣ ਲੋਕਾਂ ਦੇ ਬੂਟ ਚਮਕਾਉਣ ਵਾਲਾ ਸੰਨੀ ਦੀ ਕਿਸਮਤ ਚਮਕ ਗਈ ਹੈ ਅਤੇ ਉਹ ਹੁਣ ਇੱਕ ਸੰਗੀਤਕ ਮੁਕਾਬਲੇ 'ਚ ਭਾਗ ਲੈ ਕੇ ਸਭ ਦਾ ਚਹੇਤਾ ਬਣ ਚੁੱਕਿਆ ਹੈ ਅਤੇ ਕਦੇ ਅਣਗੌਲਿਆ ਜਿਹਾ ਸੰਨੀ ਹੁਣ ਕਿਸੇ ਸਟਾਰ ਤੋਂ ਘੱਟ ਨਹੀਂ ਹੈ ।
sunny sunny
ਛੇਵੀਂ ਜਮਾਤ ਤੱਕ ਪੜਿਆ ਸੰਨੀ ਨੇ ਇੱਕ ਸੰਗੀਤਕ ਮੁਕਾਬਲੇ 'ਚ ਭਾਗ ਲੈ ਕੇ ਬਠਿੰਡਾ ਵਾਸੀਆਂ ਦਾ ਨਾਂਅ ਰੌਸ਼ਨ ਕੀਤਾ ਹੈ । ਉੱਥੇ ਹੀ ਪਰਿਵਾਰ ਵਾਲੇ ਵੀ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਭਰ 'ਚ ਆਪਣੀ ਕਲਾ ਨਾਲ ਨਾਮ ਚਮਕਾਵੇਗਾ ।

 

0 Comments
0

You may also like